ਮੁੰਬਈ— ਟੀ. ਵੀ. ਸ਼ੋਅ 'ਮੇਰੇ ਅੰਗਨੇ ਮੇਂ' ਦੇ ਕਰਮ ਰਾਜਪਾਲ ਇਨ੍ਹੀਂ ਦਿਨੀਂ ਅਭਿਨੇਤਰੀ ਸ਼ਿਵਾਲਿਕਾ ਓਬਰਾਏ ਨੂੰ ਡੇਟ ਕਰ ਰਹੇ ਹਨ। ਕਰਮ ਤੇ ਸ਼ਿਵਾਲਿਕਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਇਹ ਕੱਪਲ ਪਿਆਰ ਭਰੇ ਪਲ ਇੰਜੁਆਏ ਕਰਦਾ ਨਜ਼ਰ ਆ ਰਿਹਾ ਹੈ। ਦੱਸਣਯੋਗ ਹੈ ਕਿ ਸ਼ਿਵਾਲਿਕਾ ਫਿਲਮਕਾਰ ਸਾਜਿਦ ਨਾਡਿਆਡਵਾਲਾ ਦੀਆਂ ਕਈ ਫਿਲਮਾਂ 'ਚ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕਰ ਚੁੱਕੀ ਹੈ। ਸ਼ਿਵਾਲਿਕਾ ਤੋਂ ਪਹਿਲਾਂ ਕਰਨ ਆਪਣੇ ਬਚਪਨ ਦੀ ਦੋਸਤ ਨਾਲ ਰਿਲੇਸ਼ਨਸ਼ਿਪ 'ਚ ਸਨ। ਪਿਛਲੇ ਸਾਲ ਜਦੋਂ ਉਨ੍ਹਾਂ ਨੇ ਸ਼ਿਵਾਲਿਕਾ ਨਾਲ ਆਪਣੇ ਰਿਲੇਸ਼ਨ ਨੂੰ ਜਨਤਕ ਕੀਤਾ, ਉਦੋਂ ਉਨ੍ਹਾਂ ਨੇ ਆਪਣੇ ਇਕ ਇੰਟਰਵਿਊ 'ਚ ਦੱਸਿਆ ਸੀ, 'ਹਾਂ ਮੈਂ ਇਸ ਤੋਂ ਪਹਿਲਾਂ ਵੀ ਰਿਲੇਸ਼ਨਸ਼ਿਪ 'ਚ ਰਿਹਾ ਹਾਂ। ਉਹ ਮੇਰੀ ਬਚਪਨ ਦੀ ਦੋਸਤ ਸੀ। ਅਸੀਂ ਦੋਵੇਂ ਇਕ-ਦੂਜੇ ਨੂੰ ਸਾਲਾਂ ਤੋਂ ਜਾਣਦੇ ਸੀ। ਉਹ ਇੰਡਸਟਰੀ ਤੋਂ ਦੂਰ ਹੈ। ਹਾਲਾਂਕਿ ਹੁਣ ਅਸੀਂ ਇਕੱਠੇ ਨਹੀਂ ਹਾਂ।' ਦੱਸਣਯੋਗ ਹੈ ਕਿ ਇਹ ਕੱਪਲ ਇਕ-ਦੂਜੇ ਨੂੰ ਲੰਮੇ ਸਮੇਂ ਤੋਂ ਜਾਣਦਾ ਸੀ, ਉਥੇ ਕਰਨ ਨੇ ਬ੍ਰੇਕਅੱਪ ਦੇ 6 ਮਹੀਨਿਆਂ ਬਾਅਦ ਸ਼ਿਵਾਲਿਕਾ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ।