FacebookTwitterg+Mail

ਜੱਸ ਮਾਣਕ ਨੇ ਇੰਝ ਸੈਲੀਬ੍ਰੇਟ ਕੀਤਾ ਕਰਨ ਰੰਧਾਵਾ ਦਾ ਬਰਥਡੇ, ਵੀਡੀਓ ਵਾਇਰਲ

karan randhawa and jass manak
21 December, 2018 01:29:00 PM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ ਨੂੰ ਲੁੱਟਣ ਵਾਲੇ ਪੰਜਾਬੀ ਗਾਇਕ ਜੱਸ ਮਾਣਕ ਨੇ ਕੁਝ ਹੀ ਸਮਾਂ ਖਾਸ ਰੁਤਬਾ ਹਾਸਲ ਕਰ ਲਿਆ ਹੈ। ਦੱਸ ਦੇਈਏ ਕਿ ਕਰਨ ਰੰਧਾਵਾ ਤੇ ਜੱਸ ਮਾਣਕ ਬੇਹੱਦ ਵਧੀਆ ਦੋਸਤ ਹਨ। ਹਾਲ ਹੀ 'ਚ ਜੱਸ ਮਾਣਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਜੱਸ ਮਾਣਕ ਆਪਣੇ ਦੋਸਤ ਕਰਨ ਦੇ ਮੂੰਹ 'ਤੇ ਕੇਕ ਮਲ ਰਹੇ ਹਨ। ਦਰਅਸਲ ਅੱਜ ਕਰਨ ਰੰਧਾਵਾ ਦਾ ਜਨਮਦਿਨ ਹੈ। 

 
 
 
 
 
 
 
 
 
 
 
 
 
 

Happy Birthday To My Bro @ikaranrandhawa rab trakiya bakshe ❤️❤️

A post shared by Jass Manak (ਮਾਣਕਾਂ ਦਾ ਮੁੰਡਾ) (@ijassmanak) on Dec 20, 2018 at 10:40am PST


ਦੱਸ ਦਈਏ ਕਰਨ ਰੰਧਾਵਾ ਦਾ ਕੁਝ ਦਿਨ ਪਹਿਲਾਂ ਹੀ 'ਵੇਟ' ਗੀਤ ਰਿਲੀਜ਼ ਹੋਇਆ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜੱਸ ਮਾਣਕ ਅਤੇ ਉਨ੍ਹਾਂ ਦੇ ਦੋਸਤਾਂ ਨੇ ਕਰਨ ਰੰਧਾਵਾ ਦਾ ਜਨਮਦਿਨ ਮਨਾਉਂਦੇ ਹੋਏ ਇਹ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਸਾਰੇ ਦੋਸਤ ਖੂਬ ਮਸਤੀ ਕਰ ਰਹੇ ਹਨ। 'ਪਰਾਡਾ' ਗੀਤ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਜੱਸ ਮਾਣਕ ਅੱਜ ਲੱਖਾਂ ਦਿਲਾਂ ਦੀ ਧੜਕਣ ਬਣ ਚੁੱਕੇ ਹਨ ਅਤੇ ਕਰਨ ਰੰਧਾਵਾ ਦਾ ਨਾਂ ਵੀ ਹੁਣ ਪੰਜਾਬੀ ਨੌਜਵਾਨ ਗਾਇਕਾਂ 'ਚ ਸ਼ੁਮਾਰ ਹੋ ਚੁੱਕਿਆ ਹੈ।

Punjabi Bollywood Tadka


Tags: Karan Randhawa Jass Manak Birthday Celebrate Instagram Video Punjabi Singer

Edited By

Sunita

Sunita is News Editor at Jagbani.