ਮੁੰਬਈ— ਬੀਤੇ ਦਿਨੀਂ ਬਿਪਾਸ਼ਾ ਬਸੂ ਪਤੀ ਕਰਨ ਸਿੰਘ ਗਰੋਵਰ ਨਾਲ ਬਾਂਦਰਾ ਦੇ ਕਿਚਨ ਗਾਰਡਨ ਰੈਸਟੋਰੈਂਟ ਦੇ ਬਾਹਰ ਨਜ਼ਰ ਆਈ। ਇਸ ਦੌਰਾਨ ਕਰਨ ਬੇਹੱਦ ਅਜੀਬੋ-ਗਰੀਬ ਡਰੈੱਸ 'ਚ ਨਜ਼ਰ ਆਏ। ਦੂਜੇ ਪਾਸੇ ਆਲੀਆ ਭੱਟ ਤੇ ਸਿਧਾਰਥ ਮਲਹੋਤਰਾ ਕਰਨ ਜੌਹਰ ਦੇ ਘਰ ਦੇ ਬਾਹਰ ਦੇਖੇ ਗਏ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਬਾਲੀਵੁੱਡ ਸਿਤਾਰੇ ਮੁੰਬਈ ਦੀਆਂ ਵੱਖ-ਵੱਖ ਥਾਵਾਂ 'ਤੇ ਦੇਖੇ ਗਏ।
ਸੋਨਾਕਸ਼ੀ ਸਿਨ੍ਹਾ 'ਨੱਚ ਬੱਲੀਏ' 'ਚ ਯੋਗਾ ਕਰਦੀ ਦੇਖੀ ਗਈ, ਉਥੇ ਹੁਮਾ ਕੁਰੈਸ਼ੀ ਫਿਲਮ 'ਦੋਬਾਰਾ' ਦੀ ਪ੍ਰਮੋਸ਼ਨ ਕਰਦੇ ਨਜ਼ਰ ਆਏ। ਇਨ੍ਹਾਂ ਤੋਂ ਇਲਾਵਾ ਅਨੁਸ਼ਕਾ ਸ਼ਰਮਾ, ਸ਼ਿਲਪਾ ਸ਼ੈੱਟੀ, ਕਰਿਸ਼ਮਾ ਕਪੂਰ, ਪਰਿਣੀਤੀ ਚੋਪੜਾ, ਸਨਾ ਖਾਨ, ਸੋਨਲ ਚੌਹਾਨ ਤੇ ਰਿਆ ਚੱਕਰਵਤੀ ਨੂੰ ਵੀ ਵੱਖ-ਵੱਖ ਥਾਵਾਂ 'ਤੇ ਸਪਾਟ ਕੀਤਾ ਗਿਆ।