FacebookTwitterg+Mail

ਜੈਨੀਫਰ ਦੇ ਪ੍ਰਸ਼ੰਸਕਾਂ ਨੇ ਕਰਨ-ਬਿਪਾਸ਼ਾ ਦੀ ਤਸਵੀਰ 'ਤੇ ਕੀਤੇ ਭੱਦੇ ਕੁਮੈਂਟਜ਼, ਕੀਤੀ ਜਾਨਵਰਾਂ ਨਾਲ ਬਰਾਬਰੀ

karan singh grover bipasha basu
26 September, 2017 03:38:56 PM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਅੱਜ ਕੱਲ ਲੰਡਨ 'ਚ ਛੁੱਟੀਆਂ ਮਨਾ ਰਹੇ ਹੈ ਪਰ ਇਹ ਕੱਪਲ ਫਿਰ ਤੋਂ ਆਲੋਚਨਾ ਦੇ ਸ਼ਿਕਾਰ ਹੋ ਗਏ ਹਨ। ਅਸਲ 'ਚ ਕਰਨ ਨੇ ਬਿਪਾਸ਼ਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬਿਪਾਸ਼ਾ ਦੀ ਗੋਦ 'ਚ ਸਿਰ ਰੱਖ ਕੇ ਲੇਟੇ ਹੋਏ ਹਨ।

Punjabi Bollywood Tadka

ਤਸਵੀਰ ਦੇ ਨਾਲ ਕਰਨ ਨੇ ਬਿਪਾਸ਼ਾ ਲਈ ਇਕ ਪਿਆਰ ਭਰਿਆ ਮੈਸੇਜ ਵੀ ਲਿਖਿਆ ਹੈ ਪਰ ਇਹ ਰੋਮਾਂਟਿਕ ਤਸਵੀਰ ਜੈਨੀਫਰ ਵਿੰਗੇਟ ਦੇ ਪ੍ਰਸ਼ੰਸਕਾਂ ਨੂੰ ਬਿਲਕੁਲ ਪਸੰਦ ਨਹੀਂ ਆਈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਰਨ ਨੇ ਕੈਪਸ਼ਨ 'ਚ ਲਿਖਿਆ, ''ਦੁਨੀਆ ਦੀ ਸਭ ਤੋਂ ਖੂਬਸੂਰਤ ਜਗ੍ਹਾ 'ਤੇ ਖੁਦ ਨੂੰ ਮਹਿਸੂਸ ਕਰ ਰਿਹਾ ਹਾਂ। ਲੋਕਾਂ ਨੇ ਇਸ ਪੋਸਟ 'ਤੇ ਭੱਦੇ ਕੁਮੈਟਜ਼ ਕਰਨੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਕਿ ਫੈਂਸ ਨੇ ਇਹ ਵੀ ਕਹਿ ਦਿੱਤਾ ਕਿ ਇਕ ਬੰਦਰ ਨੇ ਦੂਜੇ ਲੰਗੂਰ ਨੂੰ ਫੜਿਆ ਹੋਇਆ ਹੈ।

 

A post shared by karan singh grover (@iamksgofficial) on


ਜ਼ਿਕਰਯੋਗ ਹੈ ਕਿ ਜੈਨੀਫਰ ਵਿੰਗੇਟ ਟੀ. ਵੀ. ਦਾ ਮਸ਼ਹੂਰ ਨਾਂ ਹੈ। ਉਹ ਹੁਣ ਤੱਕ ਕਈ ਟੀ. ਵੀ. ਸ਼ੋਅਜ਼ 'ਚ ਕੰਮ ਕਰ ਕੇ ਕਾਫੀ ਲੋਕਪ੍ਰਿਯਤਾ ਬਟੋਰ ਚੁੱਕੀ ਹੈ। ਫਿਲਹਾਲ ਉਹ ਸੋਨੀ ਦੇ ਸ਼ੋਅ 'ਬੇਹੱਦ' 'ਚ ਨਜ਼ਰ ਆ ਰਹੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਕੱਪਲ ਨੇ ਸੋਸ਼ਲ ਮੀਡੀਆ 'ਤੇ ਖੁੱਲਮ-ਖੁੱਲ੍ਹਾ ਪਿਆਰ ਦਾ ਇਜ਼ਹਾਰ ਕੀਤਾ ਹੋਵੇ। ਦੋਵੇਂ ਹੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਜਦੋਂ ਵੀ ਕਿਤੇ ਛੁੱਟੀਆਂ ਮਨਾਉਣ ਜਾਂਦੇ ਹਨ ਤਾਂ ਢੇਰਾਂ ਤਸਵੀਰਾਂ ਇੰਟਰਨੈੱਟ 'ਤੇ ਪੋਸਟ ਕਰਦੇ ਹਨ।


Tags: Karan Singh GroverBipasha BasuTv celebrityJennifer WingetInstagramਕਰਨ ਸਿੰਘ ਗਰੋਵਰਬਿਪਾਸ਼ਾ ਬਾਸੂ