ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਅੱਜ ਕੱਲ ਲੰਡਨ 'ਚ ਛੁੱਟੀਆਂ ਮਨਾ ਰਹੇ ਹੈ ਪਰ ਇਹ ਕੱਪਲ ਫਿਰ ਤੋਂ ਆਲੋਚਨਾ ਦੇ ਸ਼ਿਕਾਰ ਹੋ ਗਏ ਹਨ। ਅਸਲ 'ਚ ਕਰਨ ਨੇ ਬਿਪਾਸ਼ਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬਿਪਾਸ਼ਾ ਦੀ ਗੋਦ 'ਚ ਸਿਰ ਰੱਖ ਕੇ ਲੇਟੇ ਹੋਏ ਹਨ।
ਤਸਵੀਰ ਦੇ ਨਾਲ ਕਰਨ ਨੇ ਬਿਪਾਸ਼ਾ ਲਈ ਇਕ ਪਿਆਰ ਭਰਿਆ ਮੈਸੇਜ ਵੀ ਲਿਖਿਆ ਹੈ ਪਰ ਇਹ ਰੋਮਾਂਟਿਕ ਤਸਵੀਰ ਜੈਨੀਫਰ ਵਿੰਗੇਟ ਦੇ ਪ੍ਰਸ਼ੰਸਕਾਂ ਨੂੰ ਬਿਲਕੁਲ ਪਸੰਦ ਨਹੀਂ ਆਈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਰਨ ਨੇ ਕੈਪਸ਼ਨ 'ਚ ਲਿਖਿਆ, ''ਦੁਨੀਆ ਦੀ ਸਭ ਤੋਂ ਖੂਬਸੂਰਤ ਜਗ੍ਹਾ 'ਤੇ ਖੁਦ ਨੂੰ ਮਹਿਸੂਸ ਕਰ ਰਿਹਾ ਹਾਂ। ਲੋਕਾਂ ਨੇ ਇਸ ਪੋਸਟ 'ਤੇ ਭੱਦੇ ਕੁਮੈਟਜ਼ ਕਰਨੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਕਿ ਫੈਂਸ ਨੇ ਇਹ ਵੀ ਕਹਿ ਦਿੱਤਾ ਕਿ ਇਕ ਬੰਦਰ ਨੇ ਦੂਜੇ ਲੰਗੂਰ ਨੂੰ ਫੜਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਜੈਨੀਫਰ ਵਿੰਗੇਟ ਟੀ. ਵੀ. ਦਾ ਮਸ਼ਹੂਰ ਨਾਂ ਹੈ। ਉਹ ਹੁਣ ਤੱਕ ਕਈ ਟੀ. ਵੀ. ਸ਼ੋਅਜ਼ 'ਚ ਕੰਮ ਕਰ ਕੇ ਕਾਫੀ ਲੋਕਪ੍ਰਿਯਤਾ ਬਟੋਰ ਚੁੱਕੀ ਹੈ। ਫਿਲਹਾਲ ਉਹ ਸੋਨੀ ਦੇ ਸ਼ੋਅ 'ਬੇਹੱਦ' 'ਚ ਨਜ਼ਰ ਆ ਰਹੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਕੱਪਲ ਨੇ ਸੋਸ਼ਲ ਮੀਡੀਆ 'ਤੇ ਖੁੱਲਮ-ਖੁੱਲ੍ਹਾ ਪਿਆਰ ਦਾ ਇਜ਼ਹਾਰ ਕੀਤਾ ਹੋਵੇ। ਦੋਵੇਂ ਹੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਜਦੋਂ ਵੀ ਕਿਤੇ ਛੁੱਟੀਆਂ ਮਨਾਉਣ ਜਾਂਦੇ ਹਨ ਤਾਂ ਢੇਰਾਂ ਤਸਵੀਰਾਂ ਇੰਟਰਨੈੱਟ 'ਤੇ ਪੋਸਟ ਕਰਦੇ ਹਨ।