FacebookTwitterg+Mail

ਰੇਪ ਕੇਸ : ਪੇਸ਼ੀ ਦੌਰਾਨ ਕੋਰਟ 'ਚ ਰੋ ਪਿਆ ਟੀ. ਵੀ. ਐਕਟਰ ਕਰਨ ਸਿੰਘ ਓਬਰਾਏ

karan singh oberoi
07 May, 2019 04:06:33 PM

ਨਵੀਂ ਦਿੱਲੀ (ਬਿਊਰੋ) — 'ਜੱਸੀ ਜੈਸੀ ਕੋਈ ਨਹੀਂ' ਫੇਮ ਟੀ. ਵੀ. ਐਕਟਰ ਕਰਨ ਸਿੰਘ ਓਬਰਾਏ ਨੂੰ ਹਾਲ ਹੀ 'ਚ ਮੁੰਬਈ ਪੁਲਸ ਨੇ ਮਹਿਲਾ ਨਾਲ ਰੇਪ ਤੇ ਬਲੈਕਮੇਲ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਸੋਮਵਾਰ ਦੇ ਦਿਨ ਕਰਨ ਓਬਰਾਏ ਨੂੰ ਅੰਧੇਰੀ ਕੋਰਟ 'ਚ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਐਕਟਰ ਨੂੰ ਨੌ ਮਈ ਤੱਕ ਪੁਲਸ ਕਸਟਡੀ 'ਚ ਭੇਜਿਆ ਗਿਆ। ਖਬਰ ਹੈ ਕਿ ਸੁਣਵਾਈ ਦੌਰਾਨ ਕਰਨ ਕੋਰਟ 'ਚ ਹੀ ਰੋ ਪਿਆ ਸੀ। ਐਤਵਾਰ ਦੇਰ ਰਾਤ ਪੀੜਤਾ ਨੇ ਮੁੰਬਈ ਦੇ ਓਸ਼ੀਵਾਰਾ ਪੁਲਸ 'ਚ ਕਰਨ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ। ਪੁਲਸ ਨੇ ਆਈ. ਪੀ. ਸੀ. ਦੀ ਧਾਰਾ 376 (ਬਲਤਕਾਰ) ਤੇ 384 (ਜਬਰਨ ਵਸੂਲੀ) ਦੇ ਤਹਿਤ ਟੀ. ਵੀ. ਐਕਟਰ ਦੇ ਖਿਲਾਫ ਕੇਸ ਦਰਜ ਕੀਤਾ। ਪੀੜਤਾ ਦਾ ਦੋਸ਼ ਹੈ ਕਿ ਕਰਨ ਨੇ ਉਸ ਨਾਲ ਵਿਆਹ ਦਾ ਝੂਠਾ ਦਾਅਵਾ ਕਰਕੇ ਸਰੀਰਕ ਸਬੰਧ ਬਣਾਏ ਅਤੇ ਘਟਨਾ ਦਾ ਵੀਡੀਓ ਬਣਾ ਕੇ ਇਸ ਨੂੰ ਸਵਰਜਨਕ ਕਰਨ ਦੀ ਧਮਕੀ ਦਿੱਤੀ। ਪੀੜਤਾ ਮੁਤਾਬਕ, ਕਰਨ ਨਾਲ ਉਸ ਦੀ ਮੁਲਾਕਾਤ 2016 'ਚ ਇਕ ਡੇਟਿੰਗ ਐਪ ਦੇ ਜ਼ਰੀਏ ਹੋਈ ਸੀ। ਕਰਨ ਦਾ ਅਫੇਅਰ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਮੋਨਾ ਸਿੰਘ ਨਾਲ ਵੀ ਰਹਿ ਚੁੱਕਾ ਹੈ ਪਰ ਕੁਝ ਸਮੇਂ ਬਾਅਦ ਹੀ ਉਸ ਦਾ ਬ੍ਰੇਕਅੱਪ ਹੋ ਗਿਆ ਸੀ।
Punjabi Bollywood Tadka
ਕਰਨ ਕਈ ਟੀ. ਵੀ. ਸ਼ੋਅਜ਼ 'ਚ ਕੰਮ ਕਰ ਚੁੱਕੇ ਹਨ। ਇਸ 'ਚ 'ਸਵਾਭੀਮਾਨ', 'ਸਾਇਆ', 'ਜੱਸੀ ਜੈਸਾ ਕੋਈ ਨਹੀਂ', 'ਜ਼ਿੰਦਗੀ ਬਦਲ ਸਕਤੀ ਹੈ' ਸ਼ਾਮਲ ਹਨ। ਕਰਨ ਆਖਰੀ ਵਾਰ ਅਮੇਜ਼ੋਨ ਪ੍ਰਾਈਮ ਦੀ ਵੈੱਬ ਸੀਰੀਜ਼ 'ਇਨਸਾਈਡ ਇਜ' 'ਚ ਨਜ਼ਰ ਆਏ ਸਨ। ਕਰਨ ਐਕਟਰ ਹੋਣ ਤੋਂ ਇਲਾਵਾ ਸਿੰਗਰ ਤੇ ਐਂਕਰ ਵੀ ਹੈ। ਉਹ 'ਬੈਂਡ ਆਫ ਬੁਆਏਜ਼', 'ਇੰਡੀਪੌਪ ਬਾਏ ਬੈਂਡ' ਦਾ ਮੈਂਬਰ ਵੀ ਹੈ। 


Tags: Jassi Jaissi Koi NahinKaran Singh OberoiRape CaseTV Actor

Edited By

Sunita

Sunita is News Editor at Jagbani.