ਮੁੰਬਈ (ਬਿਊਰੋ)— ਟੀ. ਵੀ. ਤੋਂ ਬਾਲੀਵੁੱਡ ਐਕਟਰ ਬਣੇ ਕਰਨ ਵਾਹੀ ਨੇ ਸਟਾਰ ਵਨ 'ਤੇ ਪ੍ਰਸਾਰਿਤ ਹੋਣ ਵਾਲੇ ਟੀ. ਵੀ. ਸ਼ੋਅ 'ਰੀਮਿਕਸ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਕਈ ਸਾਰੇ ਟੀ. ਵੀ. ਸ਼ੋਅਜ਼ ਅਤੇ ਐਵਾਰਡ ਸ਼ੋਅ ਹੋਸਟ ਕਰ ਚੁੱਕੇ ਹਨ। ਕਰਨ ਅੱਜ ਐਂਕਰਿੰਗ ਦੇ ਮਾਮਲੇ 'ਚ ਵੀ ਇਕ ਮਸ਼ਹੂਰ ਚਿਹਰਾ ਹੈ।
ਕਰਨ ਅੱਜਕਲ ਆਪਣੇ ਕਰੀਬੀ ਦੋਸਤਾਂ ਨਾਲ ਆਪਣਾ 32ਵਾਂ (9 ਜੂਨ, 1986) ਜਨਮਦਿਨ ਮਨਾਉਣ ਕੇਪ ਟਾਊਨ ਗਏ ਹੋਏ ਹਨ।
ਕਰਨ ਨਾਲ ਇਸ ਮਸਤੀਭਰੇ ਸਫਰ 'ਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਉਨ੍ਹਾਂ ਦੇ ਬੈਸਟ ਫ੍ਰੈਂਡ ਅਤੇ ਛੋਟੇ ਪਰਦੇ ਦੇ ਚਰਚਿਤ ਕਲਾਕਾਰ ਰਾਹੁਲ ਸ਼ਰਮਾ ਅਤੇ ਆਸ਼ਾ ਨੇਗੀ।
ਇਹ ਸਾਰੇ ਛੁੱਟੀਆਂ ਦਾ ਮਜ਼ਾ ਚੁੱਕ ਰਹੇ ਹਨ ਅਤੇ ਇਨ੍ਹਾਂ ਦੀਆਂ ਪੋਸਟ ਕੀਤੀਆਂ ਲੇਟੈਸਟ ਤਸਵੀਰਾਂ ਇਸ ਗੱਲ ਦਾ ਸਬੂਤ ਹਨ।
ਦੋਸਤਾਂ ਨਾਲ ਮਸਤੀ ਕਰਦੇ ਹੋਏ ਦੀਆਂ ਤਸਵੀਰਾਂ ਕਰਨ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਟੀ. ਵੀ. ਦੀ ਦੁਨੀਆ 'ਚ ਕਦਮ ਰੱਖਣ ਤੋਂ ਪਹਿਲਾਂ ਉਹ ਇਕ ਕ੍ਰਿਕਟਰ ਸਨ।
ਕਰਨ ਦਿੱਲੀ ਲਈ ਅੰਡਰ 17 ਨੈਸ਼ਨਲ ਕ੍ਰਿਕਟ ਖੇਡ ਚੁੱਕੇ ਹਨ। ਕਰਨ ਨੇ ਆਪਣੇ ਕਰੀਅਰ ਦੌਰਾਨ ਕਈ ਸਾਰੇ ਸਫਲ ਟੀ. ਵੀ. ਰਿਐਲਿਟੀ ਸ਼ੋਅ ਹੋਸਟ ਕੀਤੇ ਹਨ।
'ਨੱਚ ਬਲੀਏ', 'ਫਿਅਰ ਫੈਕਟਰ— ਖਤਰੋਂ ਕੇ ਖਿਲਾੜੀ', 'ਐਂਟਰਟੇਨਮੈਂਟ ਕੀ ਰਾਤ' ਅਤੇ 'ਇੰਡਿਆਜ਼ ਨੈਕਸਟ ਸੁਪਰਸਟਾਰ' ਵਰਗੇ ਸ਼ੋਅ ਉਨ੍ਹਾਂ ਨੇ ਹੋਸਟ ਕੀਤੇ ਹਨ।
ਇਸ ਤੋ ਇਲਾਵਾ ਉਹ ਫਿਲਮਾਂ 'ਚ ਆਪਣੀ ਮੌਜੂਦਗੀ ਵੀ ਦਰਜ ਕਰਾ ਚੁੱਕੇ ਹਨ। ਸਾਲ 2014 'ਚ 'ਦਾਵਤ-ਏ-ਇਸ਼ਕ' ਨਾਲ ਉਨ੍ਹਾਂ ਨੇ ਫਿਲਮਾਂ 'ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਸਾਲ 2018 'ਚ ਉਹ 'ਹੇਟ ਸਟੋਰੀ 4' 'ਚ ਮੁੱਖ ਭੂਮਿਕਾ 'ਚ ਦਿਖੇ ਸਨ।