FacebookTwitterg+Mail

ਇੰਟਰਨੈੱਟ ’ਤੇ ਖੂਬ ਪਸੰਦ ਕੀਤਾ ਜਾ ਰਿਹਾ ਕਰਨਵੀਰ ਬੋਹਰਾ ਦਾ ਇਹ ਵੀਡੀਓ

karanvir bohra
01 September, 2019 03:12:03 PM

ਮੁੰਬਈ(ਬਿਊਰੋ)- ਟੀ. ਵੀ. ਦੇ ਮਸ਼ਹੂਰ ਅਦਾਕਾਰ ਕਰਨਵੀਰ ਬੋਹਰਾ ਆਪਣੇ ਇਕ ਵੀਡੀਓ ਕਾਰਨ ਚਰਚਾ ’ਚ ਛਾਏ ਹੋਏ ਹਨ। ਹਾਲ ਹੀ ’ਚ ਕਰਨਵੀਰ ਬੋਹਰਾ ਆਪਣੀਆਂ ਧੀਆਂ ਨੂੰ ਮਿਲਣ ਕੈਨੇਡਾ ਪਹੁੰਚੇ। ਇਸ ਦੌਰਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਛਾਇਆ ਹੋਇਆ ਹੈ।


ਫੈਨਜ਼ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਆਪਣੇ ਕੰਮ ਦੇ ਚਲਦੇ ਕਰਨਵੀਰ ਇੰਡੀਆ ‘ਚ ਸਨ ਪਰ ਆਪਣੇ ਜਨਮ ਦਿਨ ‘ਤੇ ਕੈਨੇਡਾ ਪਹੁੰਚ ਕੇ ਆਪਣੀ ਬੱਚੀਆਂ ਨੂੰ ਸਰਪਰਾਈਜ਼ ਕਰ ਦਿੱਤਾ।
Punjabi Bollywood Tadka
ਵੀਡੀਓ ‘ਚ ਦੇਖ ਸਕਦੇ ਹੋ ਕਿ ਬੱਚੀਆਂ ਆਪਣੇ ਪਿਤਾ ਨੂੰ ਦੇਖ ਕੇ ਭਾਵੁਕ ਹੋ ਗਈਆਂ ਤੇ ਪਿਤਾ ਨੂੰ ਘੁਟਕੇ ਗਲਵਕੜੀ ਪਾ ਲਈ। ਕਰਨਵੀਰ ਬੋਹਰਾ ਦੀ ਇਹ ਭਾਵੁਕ ਕਰਦਾ ਵੀਡੀਓ ਕੁਝ ਦਿਨ ਪਹਿਲਾਂ ਦਾ ਹੈ, ਪਰ ਅਜੇ ਵੀ ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।


Tags: Karanvir BohraCanadaInsragramVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari