FacebookTwitterg+Mail

'ਬਿੱਗ ਬੌਸ 12' 'ਚ ਐਂਟਰੀ ਤੋਂ ਕਰਨਵੀਰ ਵੋਹਰਾ ਨੇ ਕੀਤੀ ਨਾਂਹ, ਵਜ੍ਹਾ ਹੈ ਬੇਹੱਦ ਖਾਸ

karanvir bohra
15 September, 2018 11:06:42 AM

ਮੁੰਬਈ(ਬਿਊਰੋ)— ਇਸ ਸਾਲ 'ਬਿੱਗ ਬੌਸ' ਦਾ ਸੀਜ਼ਨ 12 ਸ਼ੁਰੂ ਹੋਣ ਜਾ ਰਿਹਾ ਹੈ। ਸ਼ੋਅ 16 ਸਤੰਬਰ ਤੋਂ ਆਨ-ਏਅਰ ਹੋ ਰਿਹਾ ਹੈ ਤੇ ਸ਼ੋਅ 'ਚ 21 ਪ੍ਰਤੀਯੋਗੀ ਹਿੱਸਾ ਲੈ ਰਹੇ ਹਨ। ਸ਼ੋਅ ਦੇ ਕੰਟੈਸਟੈਂਟਸ ਦੀ ਲਿਸਟ ਵੀ ਬੀਤੇ ਦਿਨੀਂ ਸਾਹਮਣੇ ਆਈ ਹੈ। ਇਸ ਸ਼ੋਅ 'ਚ ਕੁਝ ਜੋੜੀਆਂ ਦੇ ਨਾਲ ਕੁਝ ਇਕੱਲੇ-ਇਕੱਲੇ ਵੀ ਹਿੱਸਾ ਲੈ ਰਹੇ ਹਨ। ਹੁਣ ਤੱਕ ਜਿਨ੍ਹੇ ਸੈਲੇਬ੍ਰਿਟੀਜ਼ ਦੇ ਨਾਂ ਸਾਹਮਣੇ ਆਏ ਸੀ, ਉਨ੍ਹਾਂ 'ਚ ਇਕ ਨਾਂ ਨਾਗਿਨ ਫੇਮ ਐਕਟਰ ਕਰਨਵੀਰ ਸਿੰਘ ਵੋਹਰਾ ਤੇ ਉਨ੍ਹਾਂ ਦੀ ਪਤਨੀ ਟੀਜੇ ਸਿੱਧੂ ਦਾ ਵੀ ਸੀ।

ਹੁਣ ਜਦੋਂ ਇਸ ਬਾਰੇ ਕਰਨ ਨਾਲ ਮੀਡੀਆ ਨੇ ਗੱਲ ਕੀਤੀ ਤਾਂ ਉਨ੍ਹਾਂ ਇਸ ਗੱਲ ਨੂੰ ਮਹਿਜ਼ ਅਫਵਾਹ ਕਿਹਾ ਹੈ। ਉਸ ਨੇ ਕਿਹਾ ਕਿ ਉਹ ਸ਼ੋਅ ਦਾ ਹਿੱਸਾ ਨਹੀਂ। ਕਰਨ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, “ਸਾਨੂੰ ਸ਼ੋਅ ਲਈ ਅਪ੍ਰੋਚ ਜ਼ਰੂਰ ਕੀਤਾ ਗਿਆ ਸੀ ਪਰ ਜੇਕਰ ਮੈਂ ਸੱਚ ਦੱਸਾਂ ਤਾਂ ਇਸ ਤੋਂ ਪਹਿਲਾਂ ਵੀ ਮੈਨੂੰ 'ਬਿੱਗ ਬੌਸ' ਲਈ ਆਫਰ ਮਿਲ ਚੁੱਕਿਆ ਹੈ। ਮੈਂ ਸਲਮਾਨ ਖਾਨ ਦੇ ਸ਼ੋਅ ਨੂੰ ਬਹੁਤ ਹੀ ਕਲੋਜ਼ਲੀ ਦੇਖਦਾ ਹਾਂ ਪਰ ਮੈਂ ਕਹਿਣਾ ਚਾਹਾਗਾਂ ਕਿ ਮੈਂ ਸ਼ੋਅ ਤੋਂ ਜ਼ਿਆਦਾ ਆਪਣੇ ਬੱਚਿਆਂ ਨਾਲ ਲਗਾਅ ਮਹਿਸੂਸ ਕਰਦਾ ਹਾਂ। ਮੈਂ ਉਨ੍ਹਾਂ ਨੂੰ ਛੱਡ ਕੇ ਸ਼ੋਅ ਦਾ ਹਿੱਸਾ ਨਹੀਂ ਬਣ ਸਕਦਾ।''


ਦੱਸ ਦੇਈਏ ਕੀ ਅੱਗੇ ਟੀਜੇ ਨੇ ਮੀਡੀਆ ਨੂੰ ਕਿਹਾ, “ਇਸ ਸਮੇਂ ਸਾਡੇ ਦੋਵੇਂ ਬੱਚੇ ਬਹੁਤ ਛੋਟੇ ਹਨ। ਅਸੀਂ ਉਨ੍ਹਾਂ ਨੂੰ ਛੱਡ ਕੇ ਤਿੰਨ ਮਹੀਨੇ ਲਈ ਸ਼ੋਅ ਨਹੀਂ ਕਰ ਸਕਦੇ। ਸਾਡੇ ਬੱਚੇ, ਸਾਡੇ ਬੇਹੱਦ ਕਰੀਬ ਹਨ ਤੇ ਉਹ ਸਾਡੇ ਬਿਨਾਂ ਨਹੀਂ ਰਹਿ ਸਕਦੇ। ਮੈਂ ਆਪਣੇ ਬੱਚਿਆਂ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰ ਸਕਦੀ। ਇਕ ਮਾਂ ਵਜੋਂ ਮੈਂ ਉਨ੍ਹਾਂ ਦੇ ਬਚਪਨ ਦਾ ਹਰ ਪਲ ਸਪੈਸ਼ਲ ਬਣਾਉਣਾ ਚਾਹੁੰਦੀ ਹਾਂ।

ਜਦੋਂ ਉਹ ਵੱਡੇ ਹੋ ਜਾਣਗੇ ਤਾਂ ਮੈਂ 'ਬਿੱਗ ਬੌਸ' ਬਾਰੇ ਸੋਚ ਸਕਦੀ ਹਾਂ ਪਰ ਅਜੇ 10 ਸਾਲ ਤਾਂ ਮੈਂ ਉਨ੍ਹਾਂ ਨੂੰ ਬਿਲਕੁਲ ਇਕੱਲੇ ਨਹੀਂ ਛੱਡਾਂਗੀ।'' ਖਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਕਰਨਵੀਰ ਇਕੱਲੇ ਸ਼ੋਅ ਦਾ ਹਿੱਸਾ ਬਣ ਸਕਦੇ ਹਨ ਪਰ ਇਸ ਬਾਰੇ ਕਰਨ ਨੇ ਕੁਝ ਨਹੀਂ ਕਿਹਾ। ਹੋ ਸਕਦਾ ਹੈ ਕਿ ਇਹ ਵੀ ਅਫਵਾਹ ਹੀ ਹੋਵੇ ਪਰ ਫੈਨਸ ਕਰਨ ਨੂੰ ਇਕ ਵਾਰ ਫਿਰ ਸਕ੍ਰੀਨ 'ਤੇ ਦੇਖ ਕੇ ਕਾਫੀ ਖੁਸ਼ ਜ਼ਰੂਰ ਹੋਣਗੇ।


Tags: Karanvir BohraBigg Boss 12Salman KhanTeejay SidhuParticipateVichitra jodi

Edited By

Sunita

Sunita is News Editor at Jagbani.