FacebookTwitterg+Mail

'ਬਿੱਗ ਬੌਸ 12' ਮੁਕਾਬਲੇਬਾਜ਼ ਕਰਨਵੀਰ ਨੂੰ ਧੀ ਨੇ ਕੀਤਾ ਯਾਦ, ਸ਼ੇਅਰ ਕੀਤੀ ਇਮੋਸ਼ਨਲ ਵੀਡੀਓ

karanvir bohra
20 September, 2018 10:06:22 AM

ਮੁੰਬਈ (ਬਿਊਰੋ)— 'ਬਿੱਗ ਬੌਸ-12' ਸ਼ੁਰੂ ਹੋ ਚੁੱਕਾ ਹੈ। ਸ਼ੋਅ ਦੇ ਤੀਜੇ ਦਿਨ ਹੀ ਪ੍ਰਤੀਯੋਗੀਆਂ ਨੂੰ ਆਪਣੇ ਘਰਦਿਆਂ ਦੀ ਯਾਦ ਵੀ ਆਉਣ ਲੱਗ ਗਈ ਹੈ। ਹਾਲ ਹੀ 'ਚ ਐਕਟਰ ਕਰਨਵੀਰ ਬੋਹਰਾ ਦੀ ਪਤਨੀ ਨੇ ਇਕ ਇਮੋਸ਼ਨਲ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਉਸ ਦੀ ਧੀ ਵਿਏਨਾ ਨੂੰ ਪਾਪਾ ਦੀ ਬਹੁਤ ਯਾਦ ਆ ਰਹੀ ਹੈ। ਕਰਨ ਦੀ ਪਤਨੀ ਟੀਜੇ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, “ਕਰਨਵੀਰ ਤੁਹਾਡੀ ਧੀ ਨੂੰ ਨਹੀਂ ਪਤਾ ਕਿ ਉਹ ਆਪਣੀਆਂ ਭਾਵਨਾਵਾਂ ਨੂੰ ਕਿਵੇਂ ਸ਼ੇਅਰ ਕਰੇ। ਉਹ ਆਪਣੇ ਪਾਪਾ ਨੂੰ ਮਿਸ ਕਰ ਰਹੀ ਹੈ ਪਰ ਸ਼ਬਦਾਂ 'ਚ ਕਹਿ ਨਹੀਂ ਪਾ ਰਹੀ ਕਿ ਉਸ ਦੇ ਦਿਲ 'ਚ ਕੀ ਚੱਲ ਰਿਹਾ ਹੈ?

ਕਦੇ ਕਦੇ ਬੱਚਿਆਂ ਨੂੰ ਜ਼ਿਆਦਾ ਪਿਆਰ ਦੇਣਾ ਹੀ ਉਨ੍ਹਾਂ ਦੀ ਸ਼ਕਤੀ ਬਣ ਜਾਂਦਾ ਹੈ।'' ਇਸ ਤੋਂ ਪਹਿਲਾਂ ਕਰਨ ਨੇ ਵੀ 'ਬਿੱਗ ਬੌਸ' 'ਚ ਜਾਣ ਤੋਂ ਪਹਿਲਾਂ ਇਕ ਵੀਡੀਓ ਬਣਾਈ ਸੀ। ਇਸ 'ਚ ਉਨ੍ਹਾਂ ਨੇ ਆਪਣੇ 'ਬਿੱਗ ਬੌਸ 12' 'ਚ ਜਾਣ ਦੇ ਫੈਸਲੇ ਬਾਰੇ ਖੁਲਾਸਾ ਕੀਤਾ ਸੀ। ਉਹ ਵੀ 'ਬਿੱਗ ਬੌਸ' ਹਾਉੂਸ 'ਚ ਆਪਣੀ ਧੀ ਨੂੰ ਮਿਸ ਕਰ ਰਹੇ ਹਨ। ਕਰਨ ਨੇ ਫੈਨਜ਼ ਨੂੰ ਸਪੋਰਟ ਕਰਨ ਦੀ ਅਪੀਲ ਕੀਤੀ ਸੀ। ਜੇਕਰ ਕਰਨ ਦੀ 'ਬਿੱਗ ਬੌਸ' ਦੇ ਘਰ ਦੇ ਸਫਰ ਦੀ ਗੱਲ ਕਰੀਏ ਤਾਂ ਉਹ ਕਾਫੀ ਸ਼ਾਂਤ ਸੁਭਾਅ ਦੇ ਹਨ ਤੇ ਘਰ 'ਚ ਲੋਕਾਂ ਨੂੰ ਵੀ ਸ਼ਾਂਤ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਇਸੇ ਸੁਭਾਅ ਕਰਕੇ ਉਨ੍ਹਾਂ ਨੂੰ ਸ਼ੋਅ 'ਚ ਲੰਬੀ ਰੇਸ ਦਾ ਖਿਡਾਰੀ ਮੰਨਿਆ ਜਾ ਰਿਹਾ ਹੈ।


Tags: Karanvir BohraInstagramImotional VideoBigg Boss 12 Vienna

Edited By

Chanda Verma

Chanda Verma is News Editor at Jagbani.