ਮੁੰਬਈ— ਟੀ.ਵੀ. ਸੀਰੀਅਲ 'ਕਸੌਟੀ ਜ਼ਿੰਦਗੀ ਕੀ' 'ਚ ਸ਼ਵੇਤਾ ਤਿਵਾੜੀ ਅਤੇ ਸਿਜੇਨ ਖਾਨ ਦੇ ਬੇਟੇ ਦੇ ਕਿਰਦਾਰ 'ਚ ਨਜ਼ਰ ਆਏ ਕਰਣਵੀਰ ਬੋਹਰਾ ਅਸਲ ਜੀਵਨ 'ਚ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਦੀ ਪਤਨੀ ਟੀਜੇ ਸਿੱਧੂ ਗਰਭਵਤੀ ਹੈ ਅਤੇ ਛੇਤੀ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਕਰਣ ਨੇ ਟੀਜੇ ਦੀ ਤਸਵੀਰ ਇੰਸਟਾਗਰਾਮ 'ਤੇ ਸਾਂਝੀ ਕੀਤੀ ਹੈ, ਜਿਸ 'ਚ ਟੀਜੇ ਆਪਣਾ ਬੇਬੀ ਬੰਪ ਦਿਖਾਉਂਦੀ ਨਜ਼ਰ ਆ ਰਹੀ ਹੈ। ਕਰਣ ਨੇ ਤਸਵੀਰ ਨਾਲ ਇਹ ਵੀ ਦੱਸਿਆ ਕਿ ਇਹ ਪਹਿਲਾ ਮੌਕਾ ਹੈ, ਜਦੋਂ ਉਹ ਆਪਣੀ ਪਤਨੀ ਦੇ ਬੇਬੀ ਬੰਪ ਦੀ ਤਸਵੀਰ ਸਾਂਝੀ ਕਰ ਰਹੇ ਹਨ। ਕਰਣ ਨੇ ਲਿਖਿਆ ਹੈ, ''ਟੀਜੇ ਦੀ ਇਹ ਤਸਵੀਰ ਮੇਰੇ ਵਲੋਂ ਸਾਂਝੀ ਕੀਤੀ ਗਈ ਪਹਿਲੀ ਤਸਵੀਰ ਹੈ। ਜਿਵੇਂ-ਜਿਵੇਂ ਦਿਨ ਨਜ਼ਦੀਕ ਆ ਰਿਹਾ ਹੈ, ਮੇਰੇ ਦਿਲ ਦੀ ਧੜਕਣ ਵੀ ਵੱਧਦੀ ਜਾ ਰਹੀ ਹੈ। ਪਿਤਾ ਬਣਨ ਦਾ ਅਹਿਸਾਸ ਅਜਿਹਾ ਹੁੰਦਾ ਹੈ, ਕਦੀ ਸੋਚਿਆ ਨਹੀਂ ਸੀ। ਮੈਂ ਹਮੇਸ਼ਾ ਤੋਂ ਬੱਚਾ ਚਾਹੁੰਦਾ ਸੀ, ਜਿਸ ਨੂੰ ਮੈਂ ਬਹੁਤ ਸਾਰਾ ਪਿਆਰ ਕਰ ਸਕਾਂ। ਇਕ ਬੱਚੇ ਨਾਲ ਸਿਰਫ ਮਾਂ ਦਾ ਜਨਮ ਨਹੀਂ ਹੁੰਦਾ ਸਗੋਂ ਇਕ ਪਿਤਾ ਵੀ ਜਨਮ ਲੈਂਦਾ ਹੈ। ਅਸੀਂ ਦੋਵੇਂ ਬੇਹੱਦ ਉਤਸ਼ਾਹਿਤ ਹਾਂ ਕਿ ਕੋਈ ਆ ਰਿਹਾ ਹੈ ਕਿ, ਜੋ ਸਾਨੂੰ ਮੰਮੀ-ਪਾਪਾ ਸੱਦੇਗਾ। ਅਸੀਂ ਭਗਵਾਨ ਦੇ ਇਸ ਗਿਫਟ ਦਾ ਸਵਾਗਤ ਕਰਨ ਲਈ ਤਿਆਰ ਹਾਂ।''
ਜ਼ਿਕਰਯੋਗ ਹੈ ਕਿ ਕਰਨ ਅਤੇ ਟੀਜੇ ਦਾ ਵਿਆਹ ਸਾਲ 2006 'ਚ ਹੋਇਆ ਸੀ ਪਰ ਬੱਚੇ ਲਈ ਦੋਹਾਂ ਨੇ 10 ਸਾਲ ਤੱਕ ਉਡੀਕ ਕੀਤੀ। ਜੂਨ 2016 'ਚ ਦੋਹਾਂ ਨੇ ਐਲਾਨ ਕੀਤਾ ਸੀ। ਟੀਜੇ ਕਰਨ ਤੋਂ ਪੂਰੇ ਢਾਈ ਸਾਲ ਵੱਡੀ ਹੈ ਅਤੇ ਪੇਸ਼ੇ ਤੋਂ ਮਾਡਲ ਅਤੇ ਵੀਜੇ (ਵੀਡੀਓ ਜੌਕੀ) ਹੈ।