FacebookTwitterg+Mail

ਅਰਬਾਜ਼ ਦੇ ਸ਼ੋਅ 'ਚ ਆਂਟੀ ਬੋਲਣ 'ਤੇ ਭੜਕੀ ਕਰੀਨਾ

kareena kapoor
10 March, 2019 09:35:07 AM

ਜਲੰਧਰ(ਬਿਊਰੋ)— ਫਿਲਮ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਸੋਸ਼ਲ ਮੀਡੀਆ ਸਾਈਟ ਟਵਿਟਰ ਅਤੇ ਇੰਸਟਾਗ੍ਰਾਮ ਤੋਂ ਦੂਰੀ ਬਣਾਈ ਹੋਈ ਹੈ। ਇਸ ਦੇ ਬਾਵਜੂਦ ਉਹ ਆਏ ਦਿਨ ਆਪਣੀਆਂ ਤਸਵੀਰਾਂ ਅਤੇ ਲੁਕਸ ਕਾਰਨ ਚਰਚਾ 'ਚ ਬਣੀ ਰਹਿੰਦੀ ਹੈ। ਅਦਾਕਾਰਾ ਦੀ ਜਦੋਂ ਕੋਈ ਵੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਹੈ ਤਾਂ ਉਹ ਟ੍ਰੋਲਰਜ਼ ਦੇ ਨਿਸ਼ਾਨੇ ਤੇ ਆ ਜਾਂਦੀ ਹੈ। ਉਂਝ ਦੇਖਿਆ ਜਾਵੇ ਤਾਂ ਜ਼ਿਆਦਾਤਰ ਫਿਲਮੀ ਸਿਤਾਰੇ ਸੋਸ਼ਲ ਮੀਡੀਆ ਤੇ ਖੁਦ ਨੂੰ ਅਪਡੇਟ ਕਰਦੇ ਰਹਿੰਦੇ ਹਨ।

Punjabi Bollywood Tadka
ਖਬਰਾਂ ਮੁਤਾਬਕ ਅਰਬਾਜ਼ ਖਾਨ ਹਾਲ ਹੀ 'ਚ ਇੱਕ ਵੈੱਬ ਸੀਰੀਜ਼ ਪਿੰਚ ਦੀ ਲਾਂਚਿੰਗ ਤੇ ਨਜ਼ਰ ਆਏ ਸਨ। ਇਸ ਸੀਰੀਜ਼ 'ਚ ਅਦਾਕਾਰਾ ਕਰੀਨਾ ਕਪੂਰ ਖਾਨ ਵੀ ਨਜ਼ਰ ਆਉਣ ਵਾਲੀ ਹੈ। ਉੱਥੇ ਸ਼ੋਅ ਦਾ ਇਕ ਟੀਜ਼ਰ ਵੀ ਸਾਹਮਣੇ ਆਇਆ ਸੀ ਜਿਸ 'ਚ ਕਰੀਨਾ ਖੁਦ ਨਾਲ ਜੁੜੇ ਕਈ ਭੱਦੇ ਕੁਮੈਂਟਸ ਪੜ੍ਹਦੇ ਹੋਏ ਦਿਖਾਈ ਦਿੱਤੀ। ਇਨ੍ਹਾਂ ਟਵੀਟ 'ਚ ਕਦੇ ਕਰੀਨਾ ਨੂੰ ਆਂਟੀ ਤਾਂ ਕਦੇ ਉਮਰ ਦੇ ਹਿਸਾਬ ਨਾਲ ਕੱਪੜੇ ਪਾਉਣ ਦੀ ਸਲਾਹ ਦਿੱਤੀ ਗਈ।

Punjabi Bollywood Tadka
ਇਨ੍ਹਾਂ ਟਵੀਟ ਤੇ ਕਰੀਨਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕਾਂ ਦਾ ਵਰਤਾਅ ਫਿਲਮ ਨਾਲ ਜੁੜੇ ਸਿਤਾਰਿਆਂ ਨੂੰ ਲੈ ਕੇ ਠੀਕ ਨਹੀਂ ਹੈ, ਇਕ ਫਿਲਮੀ ਚਿਹਰਾ ਹੋਣ ਦੇ ਚਲਦੇ ਸਾਡੀ ਕੋਈ ਫੀਲਿੰਗਜ਼ ਨਹੀਂ ਬੱਚਦੀ ਅਤੇ ਫਿਰ ਅਜਿਹੀਆਂ ਚੀਜ਼ਾਂ ਮਜਬੂਰਨ ਸਹਿਣੀਆਂ ਪੈਂਦੀਆਂ ਹਨ'। ਇਹ ਪਹਿਲੀ ਵਾਰ ਨਹੀਂ ਜਦੋਂ ਕਰੀਨਾ ਨੇ ਅਜਿਹੀ ਗੱਲ ਸ਼ੇਅਰ ਕੀਤੀ ਹੋਵੇ।

Punjabi Bollywood Tadka
ਇਸ ਤੋਂ ਪਹਿਲਾਂ ਸਾਲ 2016 'ਚ ਇੱਕ ਇੰਟਰਵਿਊ 'ਚ ਵੀ ਸੋਸ਼ਲ ਮੀਡੀਆ ਟ੍ਰੋਲਰਜ਼ ਨੂੰ ਲੈ ਕੇ ਅਦਾਕਾਰਾ ਆਪਣੀ ਨਾਰਾਜ਼ਗੀ ਜਾਹਿਰ ਕਰ ਚੁੱਕੀ ਹੈ। ਉਸ ਸਮੇਂ ਅਦਾਕਾਰਾ ਨੇ ਕਿਹਾ ਸੀ ਕਿ ਲੋਕ ਫਿਲਮੀ ਕਲਾਕਾਰਾਂ ਦੀ ਇੱਜ਼ਤ ਨਹੀਂ ਕਰਦੇ ਹਨ ਜੋ ਕਿ ਪਹਿਲਾਂ ਹੋਇਆ ਕਰਦੀ ਸੀ ਪਰ ਹੁਣ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਪਹਿਲੇ ਲੋਕਾਂ ਦੇ ਅੰਦਰ ਅਦਾਕਾਰੀ ਦੀ ਦੁਨੀਆ ਦੇ ਕਲਾਕਾਰਾਂ ਦੀ ਇਕ ਝਲਕ ਦੇਖਣ ਦੇ ਲਈ ਬੇਚੈਨੀ ਹੋਇਆ ਕਰਦੀ ਸੀ ਪਰ ਹੁਣ ਬਾਲੀਵੁੱਡ ਕਲਾਕਾਰ ਖੁਦ ਹੀ ਆਪਣੀ ਅਜੀਬੋਗਰੀਬ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।

Punjabi Bollywood Tadka
ਦੱਸ ਦੇਈਏ ਕਿ ਬਾਲੀਵੁੱਡ ਪ੍ਰਡਿਊਸਰ ਅਤੇ ਅਦਾਕਾਰ ਅਰਬਾਜ਼ ਖਾਨ ਹੁਣ ਓਟੀਟੀ ਪਲੈਟਫਾਰਮ ਤੇ ਇਕ ਅਨੋਖੇ ਸ਼ੋਅ 'ਪਿੰਚ' ਨੂੰ ਹੋਸਟ ਕਰਦੇ ਨਜ਼ਰ ਆਉਣ ਵਾਲੇ ਹਨ। ਸੋਸ਼ਲ ਮੀਡੀਆ 'ਤੇ ਸੈਲੀਬ੍ਰੇਟੀ ਨੂੰ ਟਰੋਲ ਕਰਨ ਵਾਲਿਆਂ ਤੇ ਪਿੰਚ ਸ਼ੋਅ ਬਣਿਆ ਹੈ। ਇਸ 'ਚ ਸੋਨਾਕਸ਼ੀ ਸਿਨਹਾ, ਕਪਿਲ ਸ਼ਰਮਾ, ਨਵਾਜ਼ੁਦੀਨ ਸਿੱਦੀਕੀ, ਸਨੀ ਲਿਓਨ, ਕਰੀਨਾ ਕਪੂਰ, ਕਰਨ ਜੌਹਰ, ਸੋਨਮ ਕਪੂਰ ਵਰਗੇ ਸਿਤਾਰੇ ਸੋਸ਼ਲ ਮੀਡੀਆ 'ਤੇ ਕੁਮੈਂਟ ਕਰਨ ਵਾਲਿਆਂ ਨੂੰ ਆਪਣੇ ਅੰਦਾਜ਼ 'ਚ ਜਵਾਬ ਦਿੰਦੇ ਹੋਏ ਨਜ਼ਰ ਆਉਣਗੇ।


Tags: Kareena Kapoor Arbaaz Khan Bollywood star Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.