ਮੁੰਬਈ— ਹਾਲ ਹੀ 'ਚ ਮਾਂ ਬਣੀ ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖਾਨ ਬੀਤੀ ਰਾਤ ਪਤੀ ਸੈਫ ਅਲੀ ਖਾਨ ਅਤੇ ਦੋਸਤ ਅੰਮ੍ਰਿਤਾ ਅਰੋੜਾ ਖਾਨ ਨਾਲ ਪਾਰਟੀ ਕਰਨ ਲਈ ਪਹੁੰਚੀ। ਇਸ ਦੌਰਾਨ ਕਰੀਨਾ ਕਪੂਰ ਨੇ ਬਲੈਕ ਅਤੇ ਵਾਈਟ ਡਰੈੱਸ ਅਤੇ ਸੈਫ ਨੇ ਡੈਨਿਮ 'ਚ ਨਜ਼ਰ ਆਏ। ਇਸ ਡਰੈੱਸ 'ਚ ਕਰੀਨਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ। ਅੰਮ੍ਰਿਤਾ ਨੇ ਬਲੈਕ ਕਲਰ ਦੀ ਡਰੈੱਸ ਪਹਿਨੀ ਸੀ, ਜਿਸ 'ਚ ਉਸ ਕਾਫੀ ਸੈਕਸੀ ਲੱਗ ਰਹੀ ਸੀ। ਇਸ ਤੋਂ ਇਲਾਵਾ ਸੈਫ ਅਤੇ ਅਮ੍ਰਿਤਾ ਵੀ ਸ਼ਾਨਦਾਰ ਲੱਗ ਰਹੇ ਸਨ। ਇਸ ਪਾਰਟੀ ਦੀਆਂ ਕੁਝ ਤਸਵੀਰਾਂ ਅੰਮ੍ਰਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ, ਕਰੀਨਾ ਬੇਟੇ ਤੈਮੂਰ ਅਲੀ ਖਾਨ ਦੇ ਜਨਮ ਤੋਂ ਬਾਅਦ ਹੋਰ ਵੀ ਸੋਹਣੀ ਹੁੰਦੀ ਨਜ਼ਰ ਆ ਰਹੀ ਹੈ। ਹਾਲੀਆ 'ਚ ਕਰੀਨਾ ਇਕ ਬ੍ਰਾਂਡ ਅੰਬੈਸਡਰ ਵੀ ਬਣੀ ਹੈ। ਕਰੀਨਾ ਦਾ ਬੇਟਾ ਤੈਮੂਰ ਜਨਮ ਤੋਂ ਹੀ ਚਰਚਾ 'ਚ ਹੈ ਅਤੇ ਸੋਸ਼ਲ ਮੀਡੀਆ 'ਚ ਸੁਰਖੀਆਂ ਬਟੌਰਦਾ ਰਹਿੰਦਾ ਹੈ।