ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਅਲੀ ਖਾਨ ਜਨਮ ਤੋਂ ਹੀ ਕਾਫੀ ਲਾਈਮਲਾਈਟ 'ਚ ਰਿਹਾ ਹੈ। ਕਰੀਨਾ ਨੇ ਇਕ ਇੰਟਰਵਿਊ ਦੌਰਾਨ ਆਪਣੇ ਬੇਟੇ ਤੈਮੂਰ ਅਲੀ ਖਾਨ ਦੀ ਕਾਫੀ ਪ੍ਰਸ਼ੰਸਾਂ ਕੀਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ, ''ਮੇਰੇ ਬੇਟੇ 'ਚ ਇਕ ਪਠਾਨ ਦੇ ਜੀਨਸ ਹਨ। ਮੇਰਾ ਬੇਟਾ ਅਸਲ 'ਚ ਵੀ ਕਾਫੀ ਸੁੰਦਰ ਹੈ।'' ਅਸਲ ਕਰੀਨਾ ਦਾ ਬੇਟਾ ਕਾਫੀ ਕਿਊਟ ਹੈ। ਇਹ ਗੱਲ ਉਸ ਦੀਆਂ ਇਹ ਕਿਊਟ ਸੈਲਫੀਆਂ ਹੀ ਸਾਬਿਤ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ, ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੀ ਬੇਟੀ ਮੀਸ਼ਾ ਵੀ ਕਾਫੀ ਲਾਈਮਲਾਈਟ 'ਚ ਰਹਿ ਚੁੱਕੀ ਹੈ। ਮੀਰਾ ਨੇ ਪਿਛਲੇ ਸਾਲ 26 ਅਗਸਤ ਨੂੰ ਮੀਸ਼ਾ ਨੂੰ ਜਨਮ ਦਿੱਤਾ ਸੀ। ਸ਼ਾਹਿਦ ਨੇ ਇੱਕ ਮੈਸੇਜ 'ਚ ਦੱਸਿਆ ਸੀ ਕਿ, ''ਮੇਰੀ ਬੇਟੀ ਮੇਰੇ ਲਈ ਦੁਨੀਆ ਦੀ ਕਿਸੇ ਵੀ ਚੀਜ਼ ਤੋਂ ਜ਼ਿਆਦਾ ਅਨਮੋਲ ਹੈ।'' ਇਸ ਤੋਂ ਇਲਾਵਾ ਅਲੀ ਫਜਲ ਦੀ ਭਤੀਜੀ ਦੀਆਂ ਕਿਊਟ ਤਸਵੀਰਾਂ ਵੀ ਕਾਫੀ ਵਾਇਰਲ ਹੋ ਰਹੀਆਂ ਹਨ। ਅਲੀ ਫਜਲ ਫਿਲਮ 'ਫੁਕਰੇ ਰਿਟਰਨਸ' ਦੀ ਸ਼ੂਟਿੰਗ ਤੋਂ ਬ੍ਰੇਕ ਲੈ ਕੇ ਲਖਨਾਊ 'ਚ ਪਰਿਵਾਰ ਨਾਲ ਕੁਝ ਸਮਾਂ ਬਿਤਾਉਣ ਪਹੁੰਚਿਆ ਹੈ। ਭਤੀਜੀ ਮਲਕ ਨਾਲ ਉਨ੍ਹਾਂ ਦੀਆਂ ਕਾਫੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤੁਸੀਂ ਵੀ ਦੇਖੋ ਨੰਨ੍ਹੇ ਸਿਤਾਰਿਆਂ ਦੀਆਂ ਇਹ ਕਿਊਟ ਸੈਲਫੀਆਂ।