FacebookTwitterg+Mail

ਕਰੀਨਾ ਵਲੋਂ ਰੱਖੀ ਗਈ ਪਾਰਟੀ 'ਚ ਪ੍ਰੇਮੀ ਨਾਲ ਨਜ਼ਰ ਆਈ ਕਰਿਸ਼ਮਾ ਕਪੂਰ

    1/8
09 May, 2017 05:59:31 PM
ਮੁੰਬਈ— ਹਾਲ ਹੀ 'ਚ ਲੰਡਨ ਤੋਂ ਵਾਪਸ ਆਈ ਬੇਗਮ ਕਰੀਨਾ ਕਪੂਰ ਖ਼ਾਨ ਨੇ ਆਪਣੇ ਘਰ 'ਚ ਇਕ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਸਾਰੇ ਕਪੂਰ ਪਰਿਵਾਰ ਦੇ ਮੈਂਬਰਜ਼ ਸ਼ਾਮਲ ਹੋਏ। ਇਸ ਦੌਰਾਨ ਕਰੀਨਾ ਦੀ ਵੱਡੀ ਭੈਣ ਕਰਿਸ਼ਮਾ ਕਪੂਰ ਆਪਣੇ ਸੋ-ਕੋਲਡ ਪ੍ਰੇਮੀ ਸੰਦੀਪ ਤੋਸ਼ਨੀਵਾਲਾ ਨਾਲ ਨਜ਼ਰ ਆਈ। ਸੰਦੀਪ ਇਸ ਦੌਰਾਨ ਪਿੰਕ ਸ਼ਰਟ ਤੇ ਬਲੂ ਜੀਨਜ਼ 'ਚ ਅਤੇ ਕਰਿਸ਼ਮਾ ਕਪੂਰ ਬਲੈਕ ਡਰੈੱਸ 'ਚ ਦਿਖਾਈ ਦਿੱਤੀ। ਇਨ੍ਹਾਂ ਤੋਂ ਇਲਾਵਾ ਪਤੀ ਕੁਣਾਲ ਖੇਮੂ ਨਾਲ ਸੋਹਾ ਅਲੀ ਖ਼ਾਨ ਅਤੇ ਬੇਟੇ ਜਹਾਨ ਪ੍ਰਿਥਵੀਰਾਜ ਕਪੂਰ ਨਾਲ ਕੁਣਾਲ ਕਪੂਰ ਨੂੰ ਵੀ ਪਾਰਟੀ 'ਤੇ ਸਪਾਟ ਹੁੰਦੇ ਦੇਖਿਆ ਗਿਆ।
ਗੱਲ ਭਾਵੇਂ ਪਾਰਟੀ ਦੀ ਕੀਤੀ ਜਾਵੇਂ ਜਾਂ ਫਿਰ ਇਕੱਠੇ ਸਮਾਂ ਬਤੀਤ ਕਰਨ ਦੀ ਹੋਵੇ। ਕਰਿਸ਼ਮਾ ਅਤੇ ਸੰਦੀਪ ਨੂੰ ਹਮੇਸ਼ਾ ਇਕੱਠੇ ਸਪਾਟ ਹੁੰਦੇ ਦੇਖਿਆ ਗਿਆ ਹੈ। ਸੰਦੀਪ ਕਪੂਰ ਪਰਿਵਾਰ ਦੇ ਸਾਰੇ ਸਮਾਰੋਹ ਅਟੈਂਡ ਕਰਦੇ ਹਨ। ਦੱਸਣਾ ਚਾਹੁੰਦੇ ਹਾਂ ਕਿ ਕਰਿਸ਼ਮਾ ਅਤੇ ਸੰਦੀਪ ਦੀ ਮੁਲਾਕਾਤ ਇਕ ਆਮ ਦੋਸਤ ਰਾਹੀਂ ਹੋਈ ਸੀ। ਜਿਸ ਤੋਂ ਬਾਅਦ ਦੋਸਤੀ ਹੋਈ। ਸੰਦੀਪ ਇੰਡੀਆ ਦੀ ਇਕ ਲੀਡਿੰਗ ਫਾਰਮਾਸਿਊਟੀਕਲ ਕੰਪਨੀ ਦੇ ਸੀਓ ਹਨ।

Tags: Kareena KapoorpartyKarisma Kapoorਕਰੀਨਾ ਕਪੂਰ ਖ਼ਾਨਪਾਰਟੀਕਰਿਸ਼ਮਾ ਕਪੂਰ