FacebookTwitterg+Mail

ਬੇਟੇ ਤੈਮੂਰ ਨਾਲ ਤੁਸ਼ਾਰ ਕਪੂਰ ਦੇ ਘਰ ਪਹੁੰਚੀ ਕਰੀਨਾ, ਸਾਹਮਣੇ ਆਈਆਂ ਇਹ ਕਿਊਟ ਤਸਵੀਰਾਂ

kareena kapoor
16 September, 2017 06:50:12 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਦਾ ਲਾਡਲਾ ਤੈਮੂਰ ਅਕਸਰ ਆਪਣੀਆਂ ਤਸਵੀਰਾਂ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕਰੀਨਾ 2 ਦਿਨ ਪਹਿਲਾਂ ਆਪਣੇ ਬੇਟੇ ਤੈਮੂਰ ਨਾਲ ਅਭਿਨੇਤਾ ਤੁਸ਼ਾਰ ਕਪੂਰ ਦੇ ਘਰ ਪਹੁੰਚੀ ਸੀ। ਇਸ ਦੌਰਾਨ ਤੁਸ਼ਾਰ ਕਪੂਰ ਦੇ ਘਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਤੈਮੂਰ ਨੈਨੀ ਦੀ ਗੋਦ 'ਚੋਂ ਮਾਂ ਕਰੀਨਾ ਨੂੰ ਦੇਖ ਕੇ ਉਸਦੇ ਕੋਲ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ।

Punjabi Bollywood Tadka

ਦਰਸਅਲ ਤੈਮੂਰ ਉੱਥੇ ਤੁਸ਼ਾਰ ਦੇ ਬੇਟੇ ਲਕਸ਼ਯ ਨਾਲ ਖੇਡਣ ਲਈ ਪਹੁੰਚਿਆ ਸੀ। ਇਸ ਤੋਂ ਬਾਅਦ ਤੁਸ਼ਾਰ ਨੇ ਆਪਣੇ ਬੇਟੇ ਲਕਸ਼ਯ ਅਤੇ ਤੈਮੂਰ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। ਇਸ ਤਸਵੀਰ 'ਚ ਦੋਵੇਂ ਕਾਫੀ ਕਿਉੂਟ ਦਿਖਾਈ ਦੇ ਰਹੇ ਹਨ।

Punjabi Bollywood Tadka

ਇਸ ਤੋਂ ਇਲਾਵਾ ਕਰੀਨਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਇਸ ਦੌਰਾਨ ਤੈਮੂਰ ਕਰੀਨਾ ਨਾਲ ਅਕਸਰ ਦਿਖਾਈ ਦਿੰਦਾ ਰਹਿੰਦਾ ਹੈ। ਕਈ ਵਾਰ ਫਿਲਮ ਸੈੱਟ 'ਤੇ ਤੈਮੂਰ ਦੇਖਿਆ ਜਾ ਚੁੱਕਿਆ ਹੈ।

Punjabi Bollywood Tadka

ਬੀਤੇ ਦਿਨੀਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਤੈਮੂਰ ਕਰੀਨਾ ਦੀ ਫਿਲਮ 'ਵੀਰੇ ਦੀ ਵੈਡਿੰਗ' ਨਾਲ ਡੈਬਿਊ ਕਰ ਸਕਦੇ ਹਨ ਪਰ ਕਰੀਨਾ ਨੇ ਮੈਨੇਜ਼ਰ ਨੇ ਇਨ੍ਹਾਂ ਸਭ ਖਬਰਾਂ ਨੂੰ ਖਾਰਜ ਕਰ ਹੋਏ ਦੱਸਿਆ ਕਿ ਇਹ ਸਿਰਫ ਇਕ ਅਫਵਾਹ ਸੀ।

Punjabi Bollywood TadkaPunjabi Bollywood Tadka


Tags: Kareena Kapoor Taimur Tusshar Kapoor Laksshya Kapoor Bollywood Actress