ਮੁੰਬਈ— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦਾ ਬੀਤੇ ਦਿਨ ਬਰਥਡੇ ਸੀ ਅਤੇ ਇਨੀ ਦਿਨੀਂ ਦਿੱਲੀ 'ਚ ਆਪਣੀ ਕਮਬੈਕ ਫਿਲਮ ਦੀ ਸ਼ੂਟਿੰਗ 'ਚ ਬਿਜ਼ੀ ਕਰੀਨਾ ਕਪੂਰ ਆਪਣੇ ਬਰਥਡੇ 'ਤੇ ਮੁੰਬਈ ਪਹੁੰਈ ।ਤੁਹਾਨੂੰ ਦੱਸ ਦੇਈਏ ਕਰੀਨਾ 21 ਸਤੰਬਰ ਨੂੰ ਪੂਰੇ 37 ਸਾਲ ਦੀ ਹੋ ਗਈ ਹੈ ਅਤੇ ਇਸ ਮੌਕੇ 'ਤੇ ਮੁੰਬਈ 'ਚ ਉਨ੍ਹਾਂ ਦੇ ਘਰ ਬਰਥਡੇ ਦੀ ਗ੍ਰੈਂਡ ਪਾਰਟੀ ਰੱਖੀ ਗਈ। ਇਸ ਬਰਥਡੇ ਪਾਰਟੀ 'ਚ ਉਨ੍ਹਾਂ ਦੀ ਖਾਸ ਦੀ ਦੋਸਤ ਅੰਮ੍ਰਿਤਾ ਅਰੋੜਾ ਅਤੇ ਮਲਾਇਕਾ ਅਰੋੜਾ, ਕਰਨ ਜੌਹਰ, ਅਰਜੁਨ ਕਪੂਰ, ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਸੰਜੇ ਕਪੂਰ ਅਤੇ ਉਨ੍ਹਾਂ ਦੀ ਪਤਨੀ ਵੀ ਸ਼ਾਮਿਲ ਹੋਏ।
ਪਾਰਟੀ 'ਚ ਕਰੀਨਾ ਦੀ ਭੈਣ ਕਰਿਸ਼ਮਾ ਕਪੂਰ ਆਪਣੇ ਕਥਿਤ ਪ੍ਰੇਮੀ ਸੰਦੀਪ ਤੋਸ਼ਨਿਵਾਲ ਨਾਲ ਪਹੁੰਚੀ ਤਾਂ ਉਥੇ ਹੀ ਕਰੀਨਾ ਦੀ ਪ੍ਰੈਗਨੈਂਟ ਨਨਾਣ ਅਦਾਕਾਰਾ ਸੋਹਾ ਅਲੀ ਖਾਨ ਇੱਥੇ ਆਪਣੇ ਪਤੀ ਕੁਨਾਲ ਖੇਮੂ ਨਾਲ ਨਜ਼ਰ ਆਈ।
ਅੰਮ੍ਰਿਤਾ ਅਰੋੜਾ
ਮਲਾਇਕਾ ਅਰੋੜਾ
ਕਰਨ ਜੌਹਰ
ਅਰਜੁਨ ਕਪੂਰ
ਕਰੀਨਾ ਘਰ ਹੋਈ ਇਸ ਪਾਰਟੀ ਦੀਆਂ ਤਸਵੀਰਾਂ 'ਚ ਕਰਨ ਜੌਹਰ ਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤੇ ਹਨ। ਇਸ ਪਾਰਟੀ 'ਚ ਤੈਮੂਰ ਅਲੀ ਖਾਨ ਦੀ ਝਲਕ ਦੇਖਣ ਨੂੰ ਨਹੀਂ ਮਿਲੀ ਹੈ।