ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਆਪਣੀ ਵੱਡੀ ਭੈਣ ਕਰਿਸ਼ਮਾ ਕਪੂਰ ਨਾਲ ਇੰਡੀਆ ਟੁਡੇ ਕਾਨਕਲੇਵ 2018 ਦੇ ਦੂਜੇ ਦਿਨ ਸ਼ਿਰਕਤ ਕਰਨ ਪਹੁੰਚੀ। ਇਸ ਇਵੈਂਟ ਦੌਰਾਨ ਕਰਿਸ਼ਮਾ ਬਲੈਕ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ, ਉੱਥੇ ਹੀ ਕਰੀਨਾ ਵ੍ਹਾਈਟ ਡਰੈੱਸ 'ਚ ਦਿਖਾਈ ਦਿੱਤੀ।
ਕਰੀਨਾ ਇਸ ਲੁੱਕ 'ਚ ਹਮੇਸ਼ਾ ਦੀ ਤਰ੍ਹਾਂ ਕਾਫੀ ਸਟਾਈਲਿਸ਼ ਅਤੇ ਖੂਬਸੂਰਤ ਦਿਖਾਈ ਦੇ ਰਹੀ ਸੀ। ਇਸ ਦੌਰਾਨ ਦੋਵੇਂ ਭੈਣਾ ਕਾਰ 'ਚ ਬੈਠੀਆਂ ਪੋਜ਼ ਦਿੰਦੀਆਂ ਨਜ਼ਰ ਆਈਆਂ।
ਫਿਲਮਾਂ ਦੀ ਗੱਲ ਕਰੀਏ ਤਾਂ ਕਰੀਨਾ ਜਲਦ ਹੀ ਫਿਲਮ 'ਵੀਰੇ ਦੀ ਵੈਡਿੰਗ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਕਰੀਨਾ ਤੋਂ ਇਲਾਵਾ ਸੋਨਮ ਕਪੂਰ, ਸਵਰਾ ਭਾਸਕਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਇਹ ਫਿਲਮ 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।