ਮੁੰਬਈ(ਬਿਊਰੋ)— 37 ਦੀ ਉਮਰ 'ਚ ਵੀ ਬੇਬੋ ਭਾਵ ਕਰੀਨਾ ਕਪੂਰ ਸੋਨਮ ਕਪੂਰ ਅਤੇ ਸਵਰਾ ਵਰਗੀਆਂ ਹਸੀਨਾਵਾਂ ਨੂੰ ਸਟਾਈਲ ਅਤੇ ਹੌਟਨੈੱਸ ਦੇ ਮਾਮਲੇ 'ਚ ਸਖਤ ਟੱਕਰ ਦੇ ਰਹੀ ਹੈ। ਸਬੂਤ ਦੇ ਤੌਰ 'ਤੇ ਉਨ੍ਹਾਂ ਦੀ ਇਕ ਲੇਟੈਸਟ ਤਸਵੀਰਾਂ ਹੀ ਦੇਖ ਲਓ। ਡੇਢ ਸਾਲ ਦੇ ਬੱਚੇ ਦੀ ਮਾਂ ਕਰੀਨਾ 'ਤੇ ਕਿਸੇ ਵੀ ਐਂਗਲ ਤੋਂ ਉਮਰ ਦਾ ਅਸਰ ਪੈਂਦਾ ਨਹੀਂ ਦਿਖ ਰਿਹਾ। ਉਂਝ ਤਾਂ ਸੋਨਮ ਕਪੂਰ, ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨੀਆ ਵੀ ਬੇਹੱਦ ਆਕਰਸ਼ਕ ਲੱਗ ਰਹੀ ਹੈ ਪਰ ਇਨ੍ਹਾਂ ਤੋਂ ਵੱਧ ਲਾਈਮਲਾਈਟ ਬੇਬੋ ਲੈ ਗਈ।
ਸੋਨਮ ਕਪੂਰ, ਕਰੀਨਾ ਕਪੂਰ, ਸ਼ਿਖਾ ਤਲਸਾਨੀਆ ਅਤੇ ਸਵਰਾ ਭਾਸਕਰ ਦੀ ਇਹ ਤਸਵੀਰ ਉਨ੍ਹਾਂ ਦੀ ਫਿਲਮ 'ਵੀਰੇ ਦੀ ਵੈਡਿੰਗ' ਦੇ ਸੈੱਟ 'ਤੇ ਲਈ ਗਈ ਹੈ। ਇਸ ਗਰਲ ਗੈਂਗ ਨੇ ਫਿਲਮ ਲਈ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਕੀਤੀ ਹੈ। ਉਨ੍ਹਾਂ ਦੇ ਇਸ ਗੀਤ 'ਚ ਰੈਪਰ ਬਾਦਸ਼ਾਹ ਨੇ ਮਸਤੀ ਅਤੇ ਫਰਾਹ ਖਾਨ ਨੇ ਕੋਰੀਓਗਰਾਫੀ ਦਾ ਤੜਕਾ ਲਾਇਆ ਹੈ। ਇਹ ਕਹਾਣੀ ਚਾਰ ਲੜਕੀਆਂ ਦੀ ਹੈ, ਜੋ ਸਾਰੀਆਂ ਆਪਣੀ ਇਕ ਦੋਸਤ ਦੇ ਵਿਆਹ 'ਚ ਜੁੱਟੀਆਂ ਹੋਈਆਂ ਹਨ।
ਫਿਲਮ ਦਾ ਟਰੇਲਰ 19 ਅਪ੍ਰੈਲ ਨੂੰ ਲਾਂਚ ਕੀਤਾ ਜਾਵੇਗਾ ਅਤੇ ਇਹ ਫਿਲਮ 1 ਜੂਨ ਨੂੰ ਰਿਲੀਜ਼ ਹੋਵੇਗੀ। ਫਿਲਮ 'ਵੀਰੇ ਦੀ ਵੈਡਿੰਗ' ਦਾ ਨਿਰਦੇਸ਼ਨ ਸ਼ਸ਼ਾਂਕ ਘੋਸ਼ ਨੇ ਕੀਤਾ ਹੈ। ਇਸ ਫਿਲਮ ਨੂੰ ਏਕਤਾ ਕਪੂਰ (ਬਾਲਾਜੀ ਮੋਸ਼ਨ ਪਿਕਚਰਸ), ਸੋਨਮ ਕਪੂਰ ਦੀ ਛੋਟੀ ਭੈਣ ਰੀਆ ਕਪੂਰ ਅਤੇ ਐਕਟਰ ਨਿਖਿਲ ਦਿਵੇਦੀ ਮਿਲ ਕੇ ਪ੍ਰੋਡਿਊਸ ਕਰ ਰਹੀ ਹੈ।
ਫਿਲਮ 'ਵੀਰੇ ਦੀ ਵੈਡਿੰਗ' ਮਾਂ ਬਣਨ ਤੋਂ ਬਾਅਦ ਕਰੀਨਾ ਕਪੂਰ ਦੀ ਪਹਿਲੀ ਫਿਲਮ ਹੋਵੇਗੀ। ਉੱਥੇ ਇਸ ਫਿਲਮ ਦੀ ਰਿਲੀਜ਼ ਚੋਂ ਪਹਿਲਾਂ ਸੋਨਮ ਕਪੂਰ ਵੀ ਵਿਆਹ ਦੇ ਬੰਧਨ 'ਚ ਬੱਝ ਜਾਵੇਗੀ। ਖਬਰ ਹੈ ਕਿ ਉਹ 29-30 ਅਪ੍ਰੈਲ ਨੂੰ ਮੁੰਬਈ 'ਚ ਪ੍ਰੇਮੀ ਆਨੰਦ ਆਹੂਜਾ ਨਾਲ ਵਿਆਹ ਕਰਨ ਜਾ ਰਹੀ ਹੈ।