ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਨੂੰ ਐਤਵਾਰ ਦੀ ਸ਼ਾਮ ਮੁੰਬਈ 'ਚ ਭੈਣ ਕਰਿਸ਼ਮਾ ਕਪੂਰ ਨਾਲ ਦੇਖਿਆ ਗਿਆ। ਦਰਸਅਲ, ਇਹ ਦੋਵੇਂ ਭੈਣਾਂ ਡਿਜ਼ਾਈਨਰ ਮਨੀਸ਼ ਮਲਹੋਤਰਾ ਘਰ ਪਹੁੰਚੀਆਂ ਸਨ।
ਇਸ ਦੌਰਾਨ ਕਰੀਨਾ ਬਲੈਕ-ਗੋਲਡਨ ਟਾਪ ਅਤੇ ਡੇਨਿਮ ਜੀਨ ਪਹਿਣੇ ਨਜ਼ਰ ਆਈ, ਉੱਥੇ ਹੀ ਕਰਿਸ਼ਮਾ ਪ੍ਰਿੰਟੇਡ ਟਾਪ ਅਤੇ ਬਲੈਕ ਡੇਨਿਮ 'ਚ ਦਿਖਾਈ ਦਿੱਤੀ। ਇਸ ਮੌਕੇ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਕਰਨ ਜੌਹਰ ਵੀ ਨਜ਼ਰ ਆਏ।
ਫਿਲਮਾਂ ਦੀ ਗੱਲ ਕਰੀਏ ਤਾਂ ਕਰੀਨਾ ਜਲਦ ਹੀ 'ਵੀਰੇ ਦੀ ਵੈਡਿੰਗ' 'ਚ ਨਜ਼ਰ ਆਉਣ ਵਾਲੀ ਹੈ। ਫਿਲਮ 'ਚ ਸਵਰਾ ਭਾਸਕਰ ਅਤੇ ਸੋਨਮ ਕਪੂਰ ਵਰਗੀਆਂ ਅਭਿਨੇਤਰੀਆਂ ਅਹਿਮ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਇਹ ਫਿਲਮ 1 ਜੂਨ ਨੂੰ ਸਿਨੇਮਘਰਾਂ 'ਚ ਰਿਲੀਜ਼ ਹੋਵੇਗੀ।