ਮੁੰਬਈ (ਬਿਊਰੋ)— ਮੰਗਲਵਾਰ ਨੂੰ ਮੁੰਬਈ ਦੇ ਇਕ ਫਾਈਵ ਸਟਾਰ ਹੋਟਲ 'ਚ ਬਹੁਤ ਹੀ ਧੂੰਮ-ਧਾਮ ਨਾਲ ਫਿਲਮ 'ਵੀਰੇ ਦੀ ਵੈਡਿੰਗ' ਦਾ ਮਿਊਜਿਕ ਲਾਂਚ ਕੀਤਾ ਗਿਆ। ਇਸ ਮੌਕੇ 'ਤੇ ਕਰੀਨਾ ਕਪੂਰ ਖਾਨ, ਸਵਰਾ ਭਾਸਕਰ, ਸ਼ਿਖਾ ਤਲਸਾਨਿਆ ਸਮੇਤ ਕਈ ਸਿਤਾਰੇ ਨਜ਼ਰ ਆਏ।

ਮਿਊਜ਼ਿਕ ਲਾਂਚ ਦੇ ਮੌਕੇ 'ਤੇ ਕਰੀਨਾ ਕਪੂਰ ਖਾਨ ਬੇਹੱਦ ਹੋਟ ਅੰਦਾਜ਼ 'ਚ ਨਜ਼ਰ ਆਈ।

ਇਸ ਦੌਰਾਨ ਉਨ੍ਹਾਂ ਨੇ ਬਲੈਕ ਰੰਗ ਦੀ ਡਰੈੱਸ ਪਹਿਨੀ ਹੋਈ ਸੀ ਅਤੇ ਅੱਖਾਂ 'ਚ ਕਾਜਲ ਵੀ ਲਗਾਇਆ ਹੋਇਆ ਸੀ।





ਇਸ ਦੇ ਨਾਲ ਹੀ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ। ਇਕ ਸਵਾਲ ਦਾ ਜਵਾਬ ਦਿੰਦੇ ਕਰੀਨਾ ਨੇ ਕਿਹਾ ਕਿ ਉਹ ਫੇਮਿਨਿਸਟ ਨਹੀਂ ਹੈ, ਪਰ ਉਹ ਔਰਤਾਂ ਅਤੇ ਮਰਦਾਂ ਦੀ ਬਰਾਬਰੀ 'ਤੇ ਯਕੀਨ ਕਰਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਮਾਂ ਬਣਨ ਤੋਂ ਬਾਅਦ ਵੀ ਕਰੀਨਾ ਕਪੂਰ ਦੀ ਇਹ ਪਹਿਲੀ ਫਿਲਮ ਹੈ।

