ਮੈਡ੍ਰਿਡ (ਬਿਊਰੋ)— ਕਰੀਨਾ ਕਪੂਰ ਹਾਲ ਹੀ 'ਚ ਦੁਬਈ 'ਚ ਇਕ ਸਟੋਰ ਦੇ ਲਾਂਚ ਲਈ ਗਈ ਸੀ ਪਰ ਇੱਥੇ ਵੀ ਉਸ ਦੀ ਗਰਲ ਗੈਂਗ ਨਾਲ ਨਜ਼ਰ ਆਈ। ਹਾਲ ਹੀ 'ਚ ਕਰੀਨਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਹ ਆਪਣੀ ਗਰਲ ਗੈਂਗ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਕਰੀਨਾ ਨਾਲ ਕਰਿਸ਼ਮਾ ਕਪੂਰ, ਅੰਮ੍ਰਿਤਾ ਅਰੋੜਾ ਸਮੇਤ ਕਈ ਖਾਸ ਦੋਸਤ ਨਜ਼ਰ ਆਈਆਂ। ਇਨ੍ਹਾਂ ਤਸਵੀਰਾਂ 'ਚ ਸਭ ਦਾ ਸਟਾਈਲ ਇਕ ਦੂਜੇ ਨੂੰ ਟੱਕਰ ਦੇ ਰਿਹਾ ਹੈ।
ਕਰੀਨਾ ਦੀ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਉਹ ਕਰਨ ਜੌਹਰ ਦੀ ਇਤਿਹਾਸਕ ਫਿਲਮ 'ਤਖਤ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਕਰੀਨਾ ਤੋਂ ਇਲਾਵਾ ਰਣਵੀਰ ਸਿੰਘ, ਆਲੀਆ ਭੱਟ, ਵਿੱਕੀ ਕੌਸ਼ਲ, ਭੂਮੀ ਪੇਂਡਨੇਕਰ ਅਤੇ ਅਨਿਲ ਕਪੂਰ ਵਰਗੇ ਕਲਾਕਾਰ ਨਜ਼ਰ ਆਉਣਗੇ। ਇਹ ਫਿਲਮ 2020 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।