FacebookTwitterg+Mail

ਤੈਮੂਰ ਤੋਂ ਬਾਅਦ ਹੁਣ ਸੈਫ-ਕਰੀਨਾ ਕਰ ਰਹੇ ਹਨ ਦੂਜੇ ਬੱਚੇ ਦੀ ਪਲਾਨਿੰਗ, ਚੈਟ ਸ਼ੋਅ 'ਚ ਕੀਤਾ ਖੁਲਾਸਾ

kareena kapoor
11 September, 2018 02:03:45 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਤੇ ਸੈਫ ਅਲੀ ਖਾਨ ਵੀ ਹੁਣ ਦੂਜੇ ਬੱਚੇ ਬਾਰੇ ਸੋਚ ਰਹੇ ਹਨ। ਖੁਦ ਕਰੀਨਾ ਕਪੂਰ ਖਾਨ ਨੇ ਇਸ ਬਾਰੇ ਦੱਸਿਆ ਹੈ। ਇਸ ਗੱਲ ਦਾ ਖੁਲਾਸਾ ਕਰੀਨਾ ਨੇ ਇਕ ਚੈਟ ਸ਼ੋਅ 'ਚ ਕੀਤਾ, ਜਿੱਥੇ ਉਹ ਆਪਣੀ ਬੈਸਟ ਫ੍ਰੈਂਡ ਅੰਮ੍ਰਿਤਾ ਅਰੋੜਾ ਨਾਲ ਗਈ ਸੀ। ਕੋਮਲ ਨਹਾਟਾ ਦੇ ਚੈਟ ਸ਼ੋਅ 'ਸਟਾਰ ਨਾਈਟਸ 2, ਓਹ' 'ਚ ਕਰੀਨਾ ਨੇ ਨਹਾਟਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, “ਸੈਫ ਤੇ ਮੈਂ ਦੂਜੇ ਬੱਚੇ ਦੀ ਪਲਾਂਨਿੰਗ ਕਰ ਰਹੇ ਹਾਂ ਪਰ ਹਾਲੇ ਨਹੀਂ ਇਹ ਸਭ ਦੋ ਸਾਲ ਬਾਅਦ ਹੋਵੇਗਾ।'' ਸ਼ੋਅ ਦੀ ਹੋਸਟ ਨੇ ਬੱਚੇ ਨੂੰ ਲੈ ਕੇ ਕਰੀਨਾ ਤੋਂ ਸਵਾਲ ਕੀਤਾ ਜਿਸ ਦਾ ਜਵਾਬ ਕਰੀਨਾ ਨੇ ਦਿੰਦੇ ਹੋਏ ਕਿਹਾ, “ਦੋ ਸਾਲ ਬਾਅਦ।'' ਕਰੀਨਾ ਦਾ ਜਵਾਬ ਸੁਣਦੇ ਹੀ ਅੰਮ੍ਰਿਤਾ ਨੇ ਕਿਹਾ, “ਮੈਂ ਕਰੀਨਾ ਨੂੰ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਜਦੋਂ ਉਹ ਦੁਬਾਰਾ ਪ੍ਰੈਗਨੈਂਟ ਹੋਣ ਦਾ ਫੈਸਲਾ ਲਵੇ ਤਾਂ ਮੈਨੂੰ ਸਭ ਤੋਂ ਪਹਿਲਾਂ ਦੱਸੇ ਕਿਉਂਕਿ ਮੈਂ ਇਹ ਦੇਸ਼ ਛੱਡ ਕੇ ਚਲੀ ਜਾਵਾਂਗੀ।'' 

ਦੱਸ ਦੇਈਏ ਕਿ ਕਰੀਨਾ ਨੇ ਤੈਮੂਰ ਨੂੰ 20 ਦਸੰਬਰ 2016 'ਚ ਜਨਮ ਦਿੱਤਾ ਸੀ। ਇਸ ਤੋਂ ਇਲਾਵਾ ਕਰੀਨਾ ਨੇ ਇਸ ਸਾਲ 'ਵੀਰੇ ਦੀ ਵੈਡਿੰਗ' ਫਿਲਮ ਨਾਲ ਕਮਬੈਕ ਕੀਤਾ ਹੈ, ਜਿਸ ਨੇ ਬਾਕਸ-ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਇਸ ਤੋਂ ਬਾਅਦ ਹੁਣ ਕਰੀਨਾ ਕਰਨ ਜੌਹਰ ਦੀ ਮਲਟੀਸਟਾਰਰ ਫਿਲਮ 'ਤੱਖਤ' ਦਾ ਵੀ ਹਿੱਸਾ ਹੈ। ਇਸ 'ਚ ਉਹ ਰਣਵੀਰ ਸਿੰਘ ਦੀ ਭੈਣ ਦਾ ਰੋਲ ਨਿਭਾਉਂਦੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਕਰੀਨਾ, ਅਕਸ਼ੇ ਕੁਮਾਰ ਦੀ ਫਿਲਮ 'ਗੁੱਡ ਨਿਊਜ਼' 'ਚ ਵੀ ਨਜ਼ਰ ਆਵੇਗੀ।


Tags: Komal NahtaTwitterStarry Nights 2.OhChat ShowKareena KapoorBaby PlanningAmrita AroraInstagram

Edited By

Chanda Verma

Chanda Verma is News Editor at Jagbani.