ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਇਕ ਵਾਰ ਫਿਰ ਆਪਣੀ ਲੈਅ 'ਚ ਵਾਪਸ ਆ ਗਈ ਹੈ। 'ਵੀਰੇ ਦੀ ਵੈਡਿੰਗ' ਤੋਂ ਬਾਅਦ ਹੁਣ ਉਸ ਕੋਲ ਦੋ ਫਿਲਮਾਂ ਹਨ। ਖਬਰ ਹੈ ਕਿ ਕਰੀਨਾ ਦੀ ਝੋਲੀ ਤੀਜੀ ਫਿਲਮ ਵੀ ਆ ਗਈ ਹੈ, ਜੋ ਡਾਰਕ ਕਾਮੇਡੀ ਹੋਵੇਗੀ।
ਬੇਬੋ ਨੂੰ ਮਿਲ ਰਹੀਆਂ ਫਿਲਮਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹ ਘਰ ਬੈਠਣ ਦੇ ਮੂਡ 'ਚ ਬਿਲਕੁਲ ਨਹੀਂ ਹੈ। ਕਰੀਨਾ ਕਪੂਰ ਦੀ ਇਹ ਡਾਰਕ ਕਾਮੇਡੀ ਫਿਲਮ ਫੀਮੇਲ ਓਰੀਐਂਟਡ ਹੋਵੇਗੀ।
ਇਸ ਦੀ ਕਹਾਣੀ ਯੂਪੀ ਦੇ ਛੋਟੇ ਜਿਹੇ ਸ਼ਹਿਰ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ। ਦੱਸ ਦੇਈਏ ਕਿ ਕਰੀਨਾ ਹਾਲ ਹੀ 'ਚ ਆਪਣੀ ਫੈਮਿਲੀ ਨਾਲ ਮਾਲਦੀਪ 'ਚ ਖੂਬ ਮਸਤੀ ਕਰਕੇ ਵਾਪਸ ਆਈ ਹੈ।
ਇਸ ਟ੍ਰਿਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਈਰਲ ਹੋਈਆਂ ਸਨ।
ਦੱਸਣਯੋਗ ਹੈ ਕਿ ਕਰੀਨਾ ਕਪੂਰ ਦੇ ਕੰਮ ਦੀ ਗੱਲ ਕਰੀਏ ਤਾਂ ਕਰੀਨਾ 9 ਸਾਲ ਬਾਅਦ ਅਕਸ਼ੈ ਕੁਮਾਰ ਨਾਲ ਫਿਲਮ 'ਗੂਡ ਨਿਊਜ਼' ਅਤੇ ਕਰਨ ਜੌਹਰ ਦੀ ਮਲਟੀਸਟਾਰਰ ਫਿਲਮ 'ਤਖਤ' 'ਚ ਵੀ ਨਜ਼ਰ ਆਉਣ ਵਾਲੀ ਹੈ। 'ਤਖਤ' 'ਚ ਕਰੀਨਾ ਰਣਵੀਰ ਸਿੰਘ ਦੀ ਭੈਣ ਦਾ ਕਿਰਦਾਰ ਨਿਭਾਏਗੀ। ਕਰੀਨਾ ਨੂੰ ਇਸ ਨਵੀਂ ਫਿਲਮ ਦੀ ਕਹਾਣੀ ਕਾਫੀ ਪਸੰਦ ਆਈ ਹੈ, ਜਿਸ ਕਾਰਨ ਉਸ ਨੇ ਫਿਲਮ ਕਰਨ ਲਈ ਹਾਮੀ ਭਰ ਦਿੱਤੀ ਹੈ।