ਮੁੰਬਈ(ਬਿਊਰੋ)- ਦੀਵਾਲੀ ਦੇ ਮੌਕੇ ’ਤੇ ਜਿੱਥੇ ਪੂਰੇ ਦੇਸ਼ ਵਿਚ ਹਰ ਕੋਈ ਖੁਸ਼ੀਆਂ ਮਨਾਉਂਦਾ ਨਜ਼ਰ ਆਇਆ, ਉਥੇ ਹੀ ਬਾਲੀਵੁੱਡ ਸਿਤਾਰਿਆਂ ਵਿਚ ਵੀ ਦੀਵਾਲੀ ਨੂੰ ਲੈ ਕੇ ਕਾਫੀ ਕਰੇਜ਼ ਦੇਖਣ ਨੂੰ ਮਿਲਿਆ। ਅਦਾਕਾਰਾ ਕਰੀਨਾ ਕਪੂਰ ਦੀਵਾਲੀ ਦੇ ਮੌਕੇ ’ਤੇ ਆਪਣੇ ਘਰਵਾਲਿਆਂ ਨਾਲ ਮਸਤੀ ਕਰਦੀ ਨਜ਼ਰ ਆਈ। ਹੁਣ ਭੈਣ ਕਰਿਸ਼ਮਾ ਕਪੂਰ ਨਾਲ ਕਰੀਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿਚ ਦੋਵੇਂ ਭੈਣਾਂ ਮਿਲ ਕੇ ਖੀਰ ਦਾ ਮਜ਼ਾ ਲੈਂਦੀਆਂ ਨਜ਼ਰ ਆ ਰਹੀਆਂ ਹਨ। ਕਰੀਨਾ ਅਤੇ ਕਰਿਸ਼ਮਾ ਦਾ ਖੀਰ ਖਾਂਦੇ ਹੋਏ ਵੀਡੀਓ ਇੰਟਰਨੈੱਟ ’ਤੇ ਛਾਇਆ ਹੋਇਆ ਹੈ। ਇਸ ਵੀਡੀਓ ’ਤੇ ਫੈਨਜ਼ ਵੀ ਖੂਬ ਰਿਐਕਟ ਕਰ ਰਹੇ ਹਨ। ਉਥੇ ਹੀ, ਦੀਵਾਲੀ ਨਾਇਟ ਪਾਰਟੀ ਵਿਚ ਕਰੀਨਾ ਕਪੂਰ ਦਾ ਇਕ ਹੋਰ ਵੀਡੀਓ ਖੂਬ ਵਾਇਰਲ ਹੋਇਆ ਸੀ। ਇਸ ਵੀਡੀਓ ਵਿਚ ਜਦੋਂ ਵੀ ‘ਜਬ ਵੀ ਮੇਟ’ ਫੇਮ ਸਾੜ੍ਹੀ ਵਿਚ ਨਜ਼ਰ ਆ ਰਹੀ ਸੀ।
ਇਸ ਵੀਡੀਓ ਵਿਚ ਕਿਆਰਾ ਆਡਵਾਣੀ ਨਾਲ ਕਰੀਨਾ ਕਪੂਰ ਸਟਾਈਲਿਸ਼ ਅੰਦਾਜ਼ ਵਿਚ ਦੀਵਾਲੀ ਪਾਰਟੀ ਇੰਜੁਆਏ ਕਰਦੀ ਨਜ਼ਰ ਆਈ। ਇਸ ਵੀਡੀਓ ਨੂੰ ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ।