FacebookTwitterg+Mail

ਬੇਟੇ ਤੈਮੂਰ ਲਈ ਕਰੀਨਾ ਕਪੂਰ ਨੇ ਕੀਤਾ ਵੱਡਾ ਤਿਆਗ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ

kareena kapoor and taimur
30 May, 2018 05:14:40 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਨੂੰ ਲੈ ਕੇ ਕਾਫੀ ਚਰਚਾ 'ਚ ਛਾਈ ਹੋਈ ਹੈ। ਹਾਲ ਹੀ 'ਚ ਕਰੀਨਾ ਕਪੂਰ ਆਪਣੇ ਨੰਨ੍ਹੇ ਤੈਮੂਰ ਅਲੀ ਖਾਨ ਨਾਲ ਮੁੰਬਈ 'ਚ ਦਿਖੀ।
Punjabi Bollywood Tadka
ਦੱਸ ਦੇਈਏ ਕਿ ਤੈਮੂਰ ਨੇ ਨਵਾਂ ਪਲੇਅ ਸਕੂਲ ਜੁਆਇਨ ਕਰ ਲਿਆ ਹੈ। ਇਸ ਲਈ ਕਰੀਨਾ ਕਪੂਰ ਬੇਟੇ ਤੈਮੂਰ ਨੂੰ ਇਸ ਪਲੇਅ ਸਕੂਲ 'ਚ ਉਸ ਦੇ ਪਹਿਲੇ ਦਿਨ 'ਚ ਉਸ ਦਾ ਸਾਥ ਦੇਣ ਆਈ। ਤੈਮੂਰ ਹੁਣ ਆਪਣੇ ਇਸ ਨਵੇਂ ਹੇਅਰਕਟ 'ਚ ਹੋਰ ਵੀ ਸੋਹਣੇ 'ਤੇ ਸ਼ਾਨਦਾਰ ਲੱਗ ਰਿਹਾ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਕਰੀਨਾ ਕਪੂਰ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਆਪਣੇ ਬਿਜ਼ੀ ਸ਼ੈਡਿਊਲ 'ਚੋ ਕਰੀਨਾ ਆਪਣੇ 17 ਮਹੀਨੇ ਦੇ ਬੇਟੇ ਲਈ ਸਮਾਂ ਕੱਢਣਾ ਨਹੀਂ ਭੁੱਲਦੀ। ਖਬਰਾਂ ਦੀ ਮੰਨੀਏ ਤਾਂ ਕਰੀਨਾ ਕਪੂਰ ਨੇ ਇਸ ਦੇ ਲਈ ਮੰਗਲਵਾਰ ਨੂੰ 'ਵੀਰੇ ਦੀ ਵੈਡਿੰਗ' ਦੇ ਪ੍ਰਮੋਸ਼ਨਲ ਸ਼ੈਡਿਊਲ 'ਚ ਬਦਲਾਅ ਕਰਨ ਲਈ ਵੀ ਕਿਹਾ ਸੀ ਤਾਂ ਕਿ ਉਹ ਤੈਮੂਰ ਨਾਲ ਥੋੜਵਾ ਸਮਾਂ ਗੁਜਾਰ ਸਕੇ।
Punjabi Bollywood Tadka
ਸੂਤਰਾਂ ਮੁਤਾਬਕ ਸ਼ੁਰੂਆਤ 'ਚ 'ਵੀਰੇ ਦੀ ਵੈਡਿੰਗ' ਦੇ ਪ੍ਰਮੋਸ਼ਨ ਲਈ 1.30 ਵਜੇ ਦਾ ਸਮਾਂ ਰੱਖਿਆ ਗਿਆ ਸੀ ਪਰ ਕਰੀਨਾ ਨੇ ਇਸ ਸਮੇਂ 'ਤੇ ਮੌਜ਼ੂਦ ਨਾ ਰਹਿਣ ਦੀ ਗੱਲ ਆਖੀ ਸੀ, ਕਿਉਂਕਿ  ਉਸ ਨੇ ਤੈਮੂਰ ਨੂੰ ਸਕੂਲ ਤੋਂ ਲੈਣ ਜਾਣਾ ਸੀ। ਜਦੋਂ ਤੈਮੂਰ ਦੀ ਗੱਲ ਹੋਵੇ ਉਦੋ ਕਰੀਨਾ ਆਪਣੇ ਕੰਮ ਨੂੰ ਅੱਗੇ ਖਿਸਕਾਉਣ 'ਚ ਬਿਲਕੁਲ ਨਹੀਂ ਘਬਰਾਉਂਦੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka
 


Tags: Kareena Kapoor KhanTaimur Ali KhanSonam Kapoor AhujaSwara BhaskerShikha TalsaniaVeere Di Wedding

Edited By

Sunita

Sunita is News Editor at Jagbani.