FacebookTwitterg+Mail

ਨੰਨ੍ਹੇ ਤੈਮੂਰ ਲਈ ਮਾਂ ਕਰੀਨਾ ਦੇਵੇਗੀ ਵੱਡਾ ਬਲੀਦਾਨ, ਜੋ ਬਣਿਆ ਚਰਚਾ ਦਾ ਵਿਸ਼ਾ

kareena kapoor and taimur
10 June, 2018 04:57:39 PM

ਮੁੰਬਈ(ਬਿਊਰੋ)— ਤੈਮੂਰ ਅਲੀ ਖਾਨ ਦੇ ਜਨਮ ਤੋਂ ਬਾਅਦ ਕਰੀਨਾ ਕਪੂਰ ਖਾਨ ਨੇ ਫਿਲਮ 'ਵੀਰੇ ਦੀ ਵੈਡਿੰਗ' ਨਾਲ ਕਮਬੈਕ ਕੀਤਾ ਹੈ। ਫਿਲਮ ਬਾਕਸ ਆਫਿਸ 'ਤੇ ਕਾਫੀ ਕਾਰੋਬਾਰ ਕਰ ਰਹੀ ਹੈ। ਇਸ ਫਿਲਮ ਦੇ ਜਰੀਏ ਲੰਬੇ ਸਮੇਂ ਬਾਅਦ ਪਰਦੇ 'ਤੇ ਵਾਪਸੀ ਕਰਨ ਵਾਲੀ ਕਰੀਨਾ ਕਪੂਰ ਖਾਨ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਅੱਜ ਵੀ ਸਿਨੇਮਾਘਰਾਂ 'ਚ ਭੀੜ ਨੂੰ ਇਕੱਠਾ ਕਰਨ ਦਾ ਦਮ ਰੱਖਦੀ ਹੈ।
Punjabi Bollywood Tadka
'ਵੀਰੇ ਦੀ ਵੈਡਿੰਗ' ਦੀ ਸਫਲਤਾ ਤੋਂ ਬਾਅਦ ਕਰੀਨਾ ਕਪੂਰ ਨੇ ਆਪਣੇ ਹਾਲੀਆ ਇੰਟਰਵਿਊ 'ਚ ਕਈ ਦਿਲਚਸਪ ਗੱਲਾਂ ਤੋਂ ਪਰਦਾ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਦਾ ਮੰਨਣਾ ਹੈ ਕਿ, ''ਮੈਨੂੰ ਵਿਆਹ ਤੋਂ ਬਾਅਦ ਕੰਮ ਨਹੀਂ ਮਿਲੇਗਾ ਪਰ ਮੈਂ ਇਸ ਮਿਥਕ ਨੂੰ ਤੋੜ ਦਿੱਤਾ ਹੈ।
Punjabi Bollywood Tadka
ਵਿਆਹ ਤੋਂ ਬਾਅਦ ਵੀ ਮੈਨੂੰ ਕਈ ਫਿਲਮਾਂ ਦੇ ਆਫਰ ਆਏ। ਕਰੀਨਾ ਨੇ ਦੱਸਿਆ, ਵਿਆਹ ਤੇ ਤੈਮੂਰ ਦੇ ਜਨਮ ਤੋਂ ਬਾਅਦ ਵੀ ਮੈਨੂੰ ਫਿਲਮਾਂ ਦੇ ਆਫਰ ਮਿਲ ਰਹੇ ਹਨ ਪਰ ਮੈਂ ਫੈਸਲਾ ਲਿਆ ਹੈ ਕਿ ਮੈਂ ਸਾਲ 'ਚ ਸਿਰਫ 1 ਹੀ ਫਿਲਮ ਕਰਾਂਗੀ। ਮੈਂ ਅਜਿਹਾ ਆਪਣੇ 17 ਮਹੀਨੇ ਦੇ ਬੇਟੇ ਤੈਮੂਰ ਲਈ ਕਰ ਰਹੀ ਹਾਂ। ਤੈਮੂਰ ਨੂੰ ਮੇਰੀ ਜ਼ਰੂਰਤ ਹੈ। ਮੇਰੇ ਲਈ ਮੇਰਾ ਬੇਟਾ, ਪਤੀ ਸੈਫ ਅਲੀ ਖਾਨ ਤੇ ਪਰਿਵਾਰ ਪਹਿਲਾਂ ਹੈ। ਇਸ ਤੋਂ ਬਾਅਦ ਫਿਲਮਾਂ।'' ਦੱਸ ਦੇਈਏ ਕਿ ਕਰੀਨਾ ਦੇ ਇਸ ਫੈਸਲੇ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਇਕੱਠੇ ਸੂਟਿੰਗ ਨਹੀਂ ਕਰਦੇ। ਅਜਿਹਾ ਸਿਰਫ ਤੈਮੂਰ ਲਈ ਕੀਤਾ ਹੈ। ਹੁਣ ਜਦੋਂਕਿ ਕਰੀਨਾ ਦੀ ਫਿਲਮ ਰਿਲੀਜ਼ ਹੋ ਗਈ ਹੈ ਤਾਂ ਸੈਫ ਅਲੀ ਖਾਨ ਆਪਣੀ ਫਿਲਮ ਦੀ ਸ਼ੁਟਿੰਗ ਜਲਦ ਹੀ ਸ਼ੁਰੂ ਕਰ ਦੇਣਗੇ।
Punjabi Bollywood Tadka
ਨਵੰਬਰ ਤੱਕ ਸੈਫ ਜਦੋਂ ਆਪਣੀ ਫਿਲਮ ਦੀ ਸ਼ੂਟਿੰਗ ਪੂਰੀ ਕਰਨ ਲੈਣਗੇ ਤਾਂ ਕਰੀਨਾ ਕਿਸੇ ਦੂਜੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ। ਕਰੀਨਾ ਨੇ ਕਿਹਾ, ''ਮੈਂ ਫੈਸਲਾ ਕਰ ਲਿਆ ਹੈ ਕਿ ਦੋਵੇਂ ਫਿਲਮਾਂ ਦੀ ਸ਼ੂਟਿੰਗ ਨੂੰ ਲੈ ਕੇ ਤਾਲਮੇਲ ਬਣਾ ਕੇ ਚੱਲਾਂਗੀ।'' ਦੱਸ ਦੇਈਏ ਫਿਲਹਾਲ ਕਰੀਨਾ ਬੇਟੇ ਤੇ ਪਤੀ ਨਾਲ ਲੰਡਨ ਛੁੱਟੀਆਂ ਮਨਾਉਣ ਗਈ ਹੈ।''
Punjabi Bollywood Tadka


Tags: Kareena KapoorTaimur Ali KhanSaif Ali KhanVeere Di WeddingSonam KapoorSwara BhaskerRhea Kapoor Nikhil Dwivedi Ekta Kapoor

Edited By

Sunita

Sunita is News Editor at Jagbani.