FacebookTwitterg+Mail

ਕਰੀਨਾ ਤੇ ਤੈਮੂਰ ਨਾਲ ਲੰਡਨ 'ਚ ਮਸਤੀ ਕਰਦੀ ਦਿਸੀ ਕਰਿਸ਼ਮਾ, ਸ਼ੇਅਰ ਕੀਤੀ ਤਸਵੀਰ

kareena kapoor and taimur ali khan is enjoying the vacation with karisma kapoor
15 June, 2019 11:10:48 AM

ਮੁੰਬਈ(ਬਿਊਰੋ)— ਕਰੀਨਾ ਕਪੂਰ ਖਾਨ ਪਤੀ ਸੈਫ ਅਲੀ ਖਾਨ ਅਤੇ ਬੇਟਾ ਤੈਮੂਰ ਅਲੀ  ਖਾਨ ਨਾਲ ਹਾਲੀਡੇਅ 'ਤੇ ਹਨ। ਇਹ ਜੋੜਾ ਇਕ ਸ਼ਾਰਟ ਹਾਲੀਡੇਅ ਲਈ ਯੂਰਪ ਰਵਾਨਾ ਹੋਇਆ ਹੈ। ਹਾਲ ਹੀ 'ਚ ਕਰਿਸ਼ਮਾ ਕਪੂਰ ਵੀ ਆਪਣੇ ਦੋਵਾਂ ਬੱਚਿਆਂ ਨਾਲ ਯੂਰਪ ਪਹੁੰਚੀ। ਕਰਿਸ਼ਮਾ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਕਰੀਨਾ, ਕਰਿਸ਼ਮਾ ਆਪਣੇ ਬੱਚਿਆਂ ਨਾਲ ਦਿਖਾਈ ਦੇ ਰਹੀ ਹੈ। 

 

 
 
 
 
 
 
 
 
 
 
 
 
 
 

#love❤️

A post shared by KK (@therealkarismakapoor) on Jun 14, 2019 at 10:45am PDT

ਬੇਟੇ ਤੈਮੂਰ ਨੂੰ ਗੋਦ 'ਚ ਲਏ ਕਰੀਨਾ ਕਪੂਰ ਸਮਾਇਲ ਕਰਦੀ ਨਜ਼ਰ ਆ ਰਹੀ ਹੈ, ਉਥੇ ਹੀ ਤੈਮੂਰ ਅਲੀ ਖਾਨ ਵੀ ਤਸਵੀਰ 'ਚ ਕਾਫੀ ਰਿਫਰੈੱਸ਼ ਦਿਖਾਈ ਦੇ ਰਹੇ ਹਨ। ਕਰਿਸ਼ਮਾ ਕਪੂਰ  ਨੇ ਇਸ ਫੈਮਿਲੀ ਤਸਵੀਰ ਦਾ ਕੈਪਸ਼ਨ ਲਵ ਦਿੱਤਾ ਹੈ। ਹਾਲਾਂਕਿ ਇਸ 'ਚ ਸੈਫ ਅਲੀ ਖਾਨ ਕਿਤੇ ਨਜ਼ਰ ਨਹੀਂ ਆ ਰਹੇ।

 

 
 
 
 
 
 
 
 
 
 
 
 
 
 

Royal family enjoying in London #Kareenakapoorkhan #saifalikhan #Bollywood #london #vacationmode

A post shared by Nari (@nari.kesari1) on Jun 14, 2019 at 3:55am PDT

ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦਾ ਬੇਟੇ ਤੈਮੂਰ ਨਾਲ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਸੈਫ ਹਮੇਸ਼ਾ ਦੀ ਤਰ੍ਹਾਂ ਬੇਟੇ ਨੂੰ ਮੋਢਿਆਂ 'ਤੇ ਬਿਠਾਏ ਦਿਖਾਈ ਦੇ ਰਹੇ ਹਨ। ਉਥੇ ਹੀ ਕਰੀਨਾ ਵੀ ਸੈਫ ਦਾ ਹੱਥ ਫੜ੍ਹੇ ਨਜ਼ਰ ਆ ਰਹੀ ਹੈ।

 

 


Tags: Taimur Ali KhanKareena KapoorKarisma KapoorInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari