ਮੁੰਬਈ (ਬਿਊਰੋ)—ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਰੀਨਾ ਕਪੂਰ ਖਾਨ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ, ਜਿਸ ਦਾ ਜਸ਼ਨ ਦੇਰ ਰਾਤ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਮਨਾਇਆ।
ਦੇਰ ਰਾਤ ਹੋਏ ਇਸ ਸੈਲੀਬ੍ਰੈਸ਼ਨ 'ਚ ਸੈਫ ਅਲੀ ਖਾਨ ਅਤੇ ਕਰੀਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਦੋਹਾਂ ਦਾ ਰੋਮਾਂਟਿਕ ਅੰਦਾਜ਼ ਫੈਨਜ਼ ਨੂੰ ਪਸੰਦ ਆ ਰਿਹਾ ਹੈ।
ਇਸ ਪਾਰਟੀ 'ਚ ਕਰਿਸ਼ਮਾ ਕਪੂਰ ਅਤੇ ਸੈਫ ਦੀ ਭੈਣ ਸੋਹਾ ਅਲੀ ਖਾਨ ਵੀ ਕੁਨਾਲ ਖੇਮੂ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ।
ਕਰੀਨਾ ਨੇ ਇਸ ਸਾਲ ਫਿਲਮ 'ਵੀਰੇ ਦੀ ਵੈਡਿੰਗ' ਨਾਲ ਆਪਣਾ ਜ਼ਬਰਦਸਤ ਕਮਬੈਕ ਕੀਤਾ ਹੈ।
ਫਿਲਮ ਬਾਕਸ ਆਫਿਸ 'ਤੇ ਵੀ ਹਿੱਟ ਰਹੀ ਅਤੇ ਇਸ ਤੋਂ ਬਾਅਦ ਹੁਣ ਬੇਬੋ ਕੋਲ ਤਿੰਨ ਵੱਡੇ ਬੈਨਰ ਦੀਆਂ ਫਿਲਮਾਂ ਹਨ।