FacebookTwitterg+Mail

ਡਰੈੱਸ ਕਾਰਨ ਕਈ ਵਾਰ ਸ਼ਰਮਿੰਦਾ ਹੋ ਚੁੱਕੀ ਹੈ ਕਰੀਨਾ, ਦੇਖੋ ਕੁਝ ਫੈਸ਼ਨ ਬਲੰਡਰਸ

kareena kapoor fashion mistakse
03 July, 2017 03:32:57 PM

ਮੁੰਬਈ— ਕਰੀਨਾ ਕਪੂਰ ਨੂੰ ਬਾਲੀਵੁੱਡ ਇੰਡਸਟਰੀ 'ਚ 17 ਸਾਲ ਪੂਰੇ ਹੋ ਗਏ ਹਨ। ਉਸ ਨੇ 2000 'ਚ ਆਈ ਫਿਲਮ 'ਰਿਫਿਊਜ਼ੀ' ਨਾਲ ਡੈਬਿਊ ਕੀਤਾ ਸੀ। ਬਾਲੀਵੁੱਡ ਦੀ ਫੈਸ਼ਨ ਕੁਈਨ ਮੰਨੀ ਜਾਣ ਵਾਲੀ ਕਰੀਨਾ ਕਪੂਰ ਫੈਸ਼ਨ 'ਚ ਵੱਡੀਆਂ ਗਲਤੀਆਂ ਵੀ ਕਰ ਚੁੱਕੀ ਹੈ।
ਜੂਨ 2014 'ਚ ਜਦੋਂ ਕਰੀਨਾ ਆਪਣੇ ਕਜ਼ਨ ਅਰਮਾਨ ਜੈਨ ਦੀ ਡੈਬਿਊ ਫਿਲਮ 'ਲੇਕਰ ਹਮ ਦੀਵਾਨਾ ਦਿਲ' ਦੇ ਪ੍ਰਮੋਸ਼ਨਲ ਇਵੈਂਟ 'ਚ ਪਹੁੰਚੀ ਸੀ। ਬੇਸ਼ੱਕ ਸਾੜ੍ਹੀ 'ਚ ਕਰੀਨਾ ਖੂਬਸੂਰਤ ਲੱਗ ਰਹੀ ਸੀ ਪਰ ਕਰੀਨਾ ਦਾ ਇਹ ਲੁੱਕ ਗਲਤ ਕਾਰਨਾਂ ਕਰਕੇ ਚਰਚਾ 'ਚ ਸੀ। ਅਸਲ 'ਚ ਜਿਸ ਸੇਫਟੀ ਪਿਨ ਨੂੰ ਉਸ ਨੇ ਕਾਲੇ ਬਲਾਊਜ਼ ਦੇ ਅੰਦਰ ਲਗਾਉਣਾ ਸੀ, ਉਹ ਬਾਹਰ ਸਾਫ ਨਜ਼ਰ ਆ ਰਿਹਾ ਸੀ।
ਦੂਜਾ ਲੁੱਕ 2013 'ਚ ਆਈ ਫਿਲਮ 'ਗੋਰੀ ਤੇਰੇ ਪਿਆਰ ਮੇਂ' ਦੀ ਸਕ੍ਰੀਨਿੰਗ ਦਾ ਹੈ। ਜਿਥੇ ਕਰੀਨਾ ਘਰ ਦੇ ਆਰਾਮਦਾਇਕ ਆਊਟਫਿੱਟ ਕਾਲੇ ਟਾਪ ਤੇ ਪਜ਼ਾਮੇ 'ਚ ਦਿਖੀ। ਪਾਰਦਰਸ਼ੀ ਟਾਪ ਹੋਣ ਕਾਰਨ ਇਸ ਆਊਟਫਿੱਟ ਨੇ ਕਾਫੀ ਧਿਆਨ ਖਿੱਚਿਆ ਸੀ।
ਇਕ ਫਿਲਮ ਸਕ੍ਰੀਨਿੰਗ 'ਚ ਪਹੁੰਚੀ ਕਰੀਨਾ ਨੇ ਸਫੈਦ ਟਾਪ ਨਾਲ ਸੰਤਰੀ ਰੰਗ ਦੀ ਬ੍ਰਾਅ ਪਹਿਨੀ ਸੀ। ਆਪਣੇ ਲੁੱਕ ਨੂੰ ਉਸ ਨੇ ਰੰਗਦਾਰ ਸਕਰਟ ਨਾਲ ਪੂਰਾ ਕੀਤਾ ਸੀ। ਪਾਰਦਰਸ਼ੀ ਟਾਪ ਨਾਲ ਇਸ ਰੰਗਦਾਰ ਸਕਰਟ ਨੇ ਇਸ ਲੁੱਕ ਨੂੰ ਘਟੀਆ ਬਣਾ ਦਿੱਤਾ।
Punjabi Bollywood Tadka
ਪ੍ਰੈਗਨੈਂਸੀ ਦੌਰਾਨ ਵੀ ਕਰੀਨਾ ਫੈਸ਼ਨ ਬਲੰਡਰ ਦਾ ਸ਼ਿਕਾਰ ਹੋਈ।
Punjabi Bollywood Tadka
ਇਕ ਇਵੈਂਟ ਦੇ ਰੈੱਡ ਕਾਰਪੇਟ 'ਤੇ ਕਰੀਨਾ ਅਜਿਹੀ ਰਿਵੀਲਿੰਗ ਡਰੈੱਸ 'ਚ ਪਹੁੰਚੀ ਸੀ।
Punjabi Bollywood Tadka
ਕਰੀਨਾ ਨੂੰ ਕਈ ਮੌਕਿਆਂ 'ਤੇ ਅਜਿਹੇ ਆਊਟਫਿਟਸ 'ਚ ਦੇਖਿਆ ਗਿਆ, ਜਿਸ ਕਾਰਨ ਉਸ ਦਾ ਮਜ਼ਾਕ ਉਡਿਆ।
Punjabi Bollywood Tadka
ਇਕ ਇਵੈਂਟ 'ਚ ਕਰੀਨਾ ਐਨੀਮਲ ਪ੍ਰਿੰਟ ਦੀ ਬੈਕਲੈੱਸ ਡਰੈੱਸ 'ਚ ਪਹੁੰਚੀ ਸੀ। ਬਾਅਦ 'ਚ ਉਸ ਦੀ ਇਸ ਡਰੈੱਸ ਦੀ ਨਿੰਦਿਆ ਹੋਈ ਸੀ।
Punjabi Bollywood Tadka
ਕਾਲੇ ਰੰਗ ਦੀ ਇਸ ਬੈਕਲੈੱਸ ਡਰੈੱਸ 'ਚ ਵੀ ਕਰੀਨਾ ਦਾ ਘਟੀਆ ਲੁੱਕ ਦੇਖਿਆ ਗਿਆ।
Punjabi Bollywood Tadka
ਚਮਕੀਲੀ ਡਰੈੱਸ 'ਚ ਜ਼ਿਆਦਾ ਮੇਕਅੱਪ ਤੇ ਰੰਗਦਾਰ ਵਾਲਾਂ ਨੇ ਇਸ ਲੁੱਕ ਨੂੰ ਕਰੀਨਾ ਦਾ ਘਟੀਆ ਲੁੱਕ ਬਣਾਇਆ।
Punjabi Bollywood Tadka
ਫੈਸ਼ਨ ਸ਼ੋਅ 'ਚ ਕਰੀਨਾ ਇਸ ਕਾਲੇ ਰੰਗ ਦੀ ਡਰੈੱਸ 'ਚ ਰੈਂਪ 'ਤੇ ਨਜ਼ਰ ਆਈ। ਸ਼ੋਅ ਤੋਂ ਬਾਅਦ ਕ੍ਰਿਟਿਕਸ ਨੇ ਉਸ ਦੀ ਇਸ ਡਰੈੱਸ ਦੀ ਨਿੰਦਿਆ ਕੀਤੀ।
Punjabi Bollywood Tadka
ਸਟਾਰ ਗਿਲਟ ਐਵਾਰਡ ਦੇ ਰੈੱਡ ਕਾਰਪੇਟ 'ਤੇ ਇਸ ਚਮਕੀਲੀ ਡਰੈੱਸ 'ਚ ਕਰੀਨਾ ਕਪੂਰ ਦੀ ਬੇਹੱਦ ਨਿੰਦਿਆ ਹੋਈ ਸੀ।​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​
Punjabi Bollywood Tadka


Tags: Kareena Kapoor Fashion Mistakes Bebo Karishma Kapoor Saif Ali Khan Taimur Ali Khan