FacebookTwitterg+Mail

ਭੀਖ ਮੰਗਣ ਵਾਲੀ ਬੱਚੀ ਨੂੰ ਇਗਨੋਰ ਕਰਨ ’ਤੇ ਟਰੋਲ ਹੋਈ ਕਰੀਨਾ

kareena kapoor khan  taimur ali khan visit mount mary church to seek blessings
26 December, 2019 04:04:24 PM

ਮੁੰਬਈ(ਬਿਊਰੋ)- 25 ਦਸੰਬਰ ਨੂੰ ਪੂਰੇ ਦੇਸ਼ ਵਿਚ ਕ੍ਰਿਸਮਸ ਦੀ ਧੂਮ ਦੇਖਣ ਨੂੰ ਮਿਲੀ। ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਇਸ ਤਿਉਹਾਰ ਦਾ ਜਸ਼ਨ ਮਨਾਇਆ ਅਤੇ ਆਪਣੇ- ਆਪਣੇ ਤਰੀਕਿਆਂ ਨਾਲ ਇੰਜੁਆਏ ਕੀਤਾ। ਇਸ ਵਿਚਕਾਰ ਕਰੀਨਾ ਕਪੂਰ ਖਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੋਕ ਕੁਝ ਖਾਸ ਪਸੰਦ ਨਹੀਂ ਕਰ ਰਹੇ ਹਨ। ਦਰਅਸਲ ਕ੍ਰਿਸਮਸ ਦੇ ਖਾਸ ਮੌਕੇ ’ਤੇ ਕਰੀਨਾ ਕਪੂਰ ਖਾਨ ਬੇਟੇ ਤੈਮੂਰ ਅਲੀ ਖਾਨ ਨਾਲ ਬਾਂਦਰਾ (ਮੁੰਬਈ)   ਦੇ ਮਾਊਂਟ ਮੈਰੀ ਗਿਰਜਾ ਘਰ ਪਹੁੰਚੀ।


ਗਿਰਜਾ ਘਰ ’ਚੋਂ ਬਾਹਰ ਨਿਕਲਦੇ ਸਮੇਂ ਜਦੋਂ ਕਰੀਨਾ ਕਪੂਰ ਖਾਨ ਬੇਟੇ ਤੈਮੂਰ ਨਾਲ ਆਪਣੀ ਕਾਰ ਵੱਲ ਜਾ ਰਹੀ ਸੀ ਤਾਂ ਇਕ ਗਰੀਬ ਬੱਚੀ ਉਨ੍ਹਾਂ ਦੇ ਪੈਰ ਨਾਲ ਆ ਕੇ ਚਿੰਮੜ ਗਈ ਪਰ ਅਦਾਕਾਰਾ ਉਸ ਨੂੰ ਇਗਨੋਰ ਕਰਦੇ ਹੋਏ ਅੱਗੇ ਵੱਧ ਗਈ। ਉਥੇ ਹੀ ਕਰੀਨਾ ਦੇ ਨਾਲ ਮੌਜੂਦ ਮਹਿਲਾ ਪੁਲਸ ਵੀ ਬੱਚੀ ਨੂੰ ਅਦਾਕਾਰਾ ਕੋਲੋਂ ਦੂਰ ਕਰਦੀ ਦਿਖਾਈ ਦੇ ਰਹੀ ਹੈ।
Punjabi Bollywood Tadka
ਕਰੀਨਾ ਕਪੂਰ ਖਾਨ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਯੂਜ਼ਰਸ ਪਸੰਦ ਨਹੀਂ ਕਰ ਰਹੇ ਹਨ ਅਤੇ ਅਦਾਕਾਰਾ ਨੂੰ ਟਰੋਲ ਕਰ ਰਹੇ ਹਨ। ਇਸ ਦੌਰਾਨ ਇਕ ਯੂਜ਼ਰ ਨੇ ਲਿਖਿਆ,‘‘ਇਨ੍ਹੇ ਅਮੀਰ ਘਰ ਦੀ ਮਹਿਲਾ ਹੋ ਕੇ ਵੀ ਇਕ ਮੰਗਣ ਵਾਲੀ ਬੱਚੀ ਦੀ ਮਦਦ ਨਹੀਂ ਕਰ ਸਕਦੀ, ਸ਼ਰਮ ਆਉਣੀ ਚਾਹੀਦੀ ਹੈ।’’ ਉਥੇ ਹੀ ਕੁੱਝ ਸੋਸ਼ਲ ਮੀਡੀਆ ਯੂਜ਼ਰਸ ਮਹਿਲਾ ਪੁਲਸਕਰਮੀ ਨੂੰ ਵੀ ਟਰੋਲ ਕਰ ਰਹੇ ਹਨ।
Punjabi Bollywood Tadka
ਜੇਕਰ ਕੰਮ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਦੀ ਫਿਲਮ ‘ਗੁੱਡ ਨਿਊਜ਼’ ਅੱਜ ਰਿਲੀਜ਼ ਹੋ ਚੁੱਕੀ ਹੈ। ਫਿਲਮ ਵਿਚ ਕਰੀਨਾ ਨਾਲ ਅਕਸ਼ੈ ਕੁਮਾਰ, ਕਿਆਰਾ ਆਡਵਾਣੀ ਅਤੇ ਦਿਲਜੀਤ ਦੋਸਾਂਝ ਵਰਗੇ ਕਲਾਕਾਰ ਹਨ।


Tags: Kareena KapoorTaimur Ali KhanMount Mary ChurchVideo ViralBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari