FacebookTwitterg+Mail

ਸੈਫ ਦੇ ਮੋਢਿਆਂ 'ਤੇ ਬੈਠ ਏਅਰਪੋਰਟ ਪਹੁੰਚੇ ਤੈਮੂਰ, ਤਸਵੀਰਾਂ ਵਾਇਰਲ

kareena kapoor khan
16 December, 2018 11:05:55 AM

ਮੁੰਬਈ(ਬਿਊਰੋ)— ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਬੇਟੇ ਤੈਮੂਰ ਅਲੀ ਖਾਨ 20 ਦਸੰਬਰ ਨੂੰ 2 ਸਾਲ ਦੇ ਹੋ ਜਾਣਗੇ। ਉਂਝ ਤਾਂ ਇਸ ਖਾਸ ਦਿ‍ਨ ਦਾ ਸੈਲੀਬਰੇਸ਼ਨ ਕਈ ਦਿਨ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ ਪਰ ਬਰਥਡੇ ਦਾ ਅਸਲ ਸੈਲ‍ੀਬਰੇਸ਼ਨ ਸਾਊਥ ਅਫਰੀਕਾ 'ਚ ਹੋਵੇਗਾ। ਬੇਟੇ ਦੇ ਜਨਮਦਿਨ ਨੂੰ ਮਨਾਉਣ ਲਈ ਸ਼ਨੀ‍ਵਾਰ ਰਾਤ ਕਰੀਨਾ-ਸੈਫ ਸਾਊਥ ਅਫਰੀਕਾ ਰਵਾਨਾ ਹੋ ਗਏ।
Punjabi Bollywood Tadka
ਇਸ ਵਾਰ ਸੈਲੀ‍ਬਰੇਸ਼ਨ ਨੂੰ ਖਾਸ ਬਣਾਉਣ ਦੀ ਤਿਆਰ‍ੀ ਕਈ ਦਿਨਾਂ ਤੋਂ ਚੱਲ ਰਹੀ ਹੈ। ਉਂਝ ਰਿਪੋਰਟ ਮੁਤਾਬਕ ਆਉਣ ਵਾਲੇ ਦਿਨਾਂ 'ਚ ਕਰੀਨਾ ਆਪਣੇ ਵਰਕ ਕਮਿਟਮੈਂਟ ਦੇ ਚੱਲਦੇ ਸਾਊਥ ਅਫਰੀਕਾ ਗਈ ਹੈ। ਇਸ ਕਾਰਨ ਸੈਫ ਅਤੇ ਤੈਮੂਰ ਵੀ ਉਨ੍ਹਾਂ ਨਾਲ ਪਾਰਟੀ ਕਰਨ ਨਿਕਲੇ ਹਨ।
Punjabi Bollywood Tadka
ਏਅਰਪੋਰਟ 'ਤੇ ਸੈਫ ਦੇ ਮੋਢਿਆਂ 'ਤੇ ਬੈਠ ਕੇ ਤੈਮੂਰ ਏਅਰਪੋਰਟ ਪਹੁੰਚੇ। ਉਨ੍ਹਾਂ ਨਾਲ ਕਰੀਨਾ ਵੀ ਨਜ਼ਰ ਆਈ। ਦੱਸ ਦੇਈਏ ਕਿ ਪਿ‍ਛਲੇ ਤਕਰੀਬਨ 2 ਹਫਤਿਆਂ ਤੋਂ ਪਹਿਲਾਂ ਹੀ ਤੈਮੂਰ ਦੇ ਬਰਥਡੇ ਦਾ ਸੈਲੀਬਰੇਸ਼ਨ ਸ਼ੁਰੂ ਹੋ ਚੁੱਕਿਆ ਹੈ।Punjabi Bollywood Tadkaਬਾਲੀਵੁਡ ਦੇ ਹੋਰ ਕਈ ਸਟਾਰਕਿੱਡ ਹਾਲ ਹੀ 'ਚ ਉਨ੍ਹਾਂ ਦੇ ਘਰ ਪਹੁੰਚੇ ਸਨ। ਖਬਰ ਹੈ ਕਿ ਤੈਮੂਰ ਦੇ ਬਰਥਡੇ ਤੋਂ ਪਹਿਲਾਂ ਇਕ ਖਾਸ ਪਾਰਟੀ ਹੋਈ ਹੈ ਜਿਸ 'ਚ ਤੈਮੂਰ ਦੇ ਕਈ ਦੋਸਤਾਂ ਨੂੰ ਬੁਲਾਇਆ ਗਿਆ ਸੀ।
Punjabi Bollywood Tadka
ਤੈਮੂਰ ਛੋਟੀ ਉਮਰ 'ਚ ਹੀ ਕਾਫ਼ੀ ਮਸ਼ਹੂਰ ਹੋ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਨਾਮ ਤੇ ਕਈ ਪੇਜ ਚਲਦੇ ਹਨ। ਤੈਮੂਰ ਹਮੇਸ਼ਾ ਆਪਣੀ ਕਿਊਟਨੈੱਸ ਕਾਰਨ ਸੁਰਖੀਆਂ 'ਚ ਰਹਿੰਦੇ ਹਨ।


Tags: Kareena Kapoor KhanSaif Ali KhanTaimur Ali KhanSouth AfricaBirthday

About The Author

manju bala

manju bala is content editor at Punjab Kesari