ਮੁੰਬਈ (ਬਿਊਰੋ) — ਬਾਲੀਵੁੱਡ ਦੀ ਚਰਚਿਤ ਅਤੇ ਸਟਾਈਲਿਸ਼ ਅਦਾਕਾਰਾ ਕਰੀਨਾ ਕਪੂਰ ਖਾਨ ਐਤਵਾਰ ਨੂੰ 'ਲੈਕਮੇ ਫੈਸ਼ਨ ਵੀਕ 2019' 'ਚ ਪਹੁੰਚੀ। ਇਸ ਮੌਕੇ ਉਸ ਦਾ ਖਾਸ ਅੰਦਾਜ਼ ਦੇਖਣ ਨੂੰ ਮਿਲਿਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਸ ਮੌਕੇ ਕਰੀਨਾ ਨੇ ਬਲੈਕ ਕਲਰ ਦੀ ਆਊਟਫਿੱਟ ਪਾਈ ਸੀ, ਜਿਸ 'ਚ ਉਹ ਕਾਫੀ ਹੌਟ ਤੇ ਬੋਲਡ ਲੱਗ ਰਹੀ ਸੀ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਕਰੀਨਾ ਕਪੂਰ ਕਾਨ ਨੇ ਮਸ਼ਹੂਰ ਸਟਾਈਲਿਸਟ ਸ਼ਾਂਤਨੂ ਤੇ ਨਿਖਿਲ ਲਈ ਰੈਂਪ ਵਾਕ ਕੀਤਾ ਸੀ।
ਕਰੀਨਾ ਦੇ ਇਸ ਲੁੱਕ ਨੇ ਮੌਜੂਦਾਂ ਲੋਕਾਂ ਦਾ ਦਿਲ ਜਿੱਤ ਲਿਆ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਬਾਲੀਵੁੱਡ ਹਸੀਨਾਵਾਂ ਨੇ ਰੈਂਪ ਵਾਕ ਕੀਤਾ ਸੀ।
ਤੈਮੂਰ ਅਲੀ ਖਾਨ ਤੋਂ ਬਾਅਦ ਕਰੀਨਾ ਕਪੂਰ ਖਾਨ ਲਗਭਗ ਦੋ ਸਾਲ ਦਾ ਬ੍ਰੇਕ ਲੈ ਕੇ ਪਿਛਲੇ ਸਾਲ 'ਵੀਰੇ ਦੀ ਵੈਡਿੰਗ' ਫਿਲਮ ਨਾਲ ਕਮਬੈਕ ਕੀਤਾ ਸੀ।
ਹੁਣ ਉਹ ਅਕਸ਼ੈ ਕੁਮਾਰ ਨਾਲ 'ਗੁੱਡ ਨਿਊਜ਼' ਤੇ ਕਰਨ ਜੌਹਰ ਦੀ ਫਿਲਮ 'ਤਖਤ' 'ਚ ਨਜ਼ਰ ਆਉਣ ਵਾਲੀ ਹੈ।