FacebookTwitterg+Mail

Lakme Fashion Week 2019 : ਰੈੱਡ ਆਊਟਫਿੱਟ 'ਚ 'ਬੇਬੋ' ਦੀਆਂ ਹੌਟ ਅਦਾਵਾਂ ਵਾਇਰਲ

kareena kapoor khan
04 February, 2019 11:35:37 AM

ਮੁੰਬਈ (ਬਿਊਰੋ)— ਫਿਲਮ ਇੰਡਸਟਰੀ ਦੀ ਸਟਾਈਲ ਕੁਈਨ ਤੇ ਕਿਊਟ ਤੈਮੂਰ ਅਲੀ ਖਾਨ ਦੀ ਹੌਟ ਮੌਮ ਕਰੀਨਾ ਕਪੂਰ ਖਾਨ ਦਾ ਜਲਵਾ ਟੌਪ ਅਦਾਕਾਰਾਂ 'ਤੇ ਹਮੇਸ਼ਾ ਭਾਰੀ ਪੈਂਦਾ ਹੈ। ਆਪਣੀ ਬਿਊਟੀ ਤੇ ਹੌਟ ਸਟਾਈਲ ਨਾਲ ਨਾ ਸਿਰਫ ਕਰੀਨਾ ਫੈਸ਼ਨ ਦੇ ਮਾਮਲੇ 'ਚ ਨੰਬਰ ਵਨ ਹੈ ਸਗੋਂ ਆਪਣੀ ਫਿੱਟਨੈੱਸ ਨਾਲ ਵੀ ਲੱਖਾਂ ਫੈਨਜ਼ ਨੂੰ ਦੀਵਾਨਾ ਬਣਾ ਚੁੱਕੀ ਹੈ।

Punjabi Bollywood Tadka

ਕਰੀਨਾ ਕਪੂਰ ਦੀ ਖੂਬਸੂਰਤੀ ਤੇ ਉਸ ਦੇ ਸਾਫ ਦਿਲ 'ਤੇ ਜਿਥੇ ਸੈਫ ਅਲੀ ਖਾਨ ਵੀ ਫਿਦਾ ਹਨ ਤਾਂ ਉਥੇ ਹੀ ਉਨ੍ਹਾਂ ਦੇ ਕਰੋੜਾਂ ਫੈਨਜ਼ ਵੀ ਉਨ੍ਹਾਂ ਦੀ ਖੂਬਸੂਰਤੀ ਦੇ ਦੀਵਾਨੇ ਹਨ।

Punjabi Bollywood Tadka

ਹਾਲ ਹੀ 'ਚ ਬੇਬੋ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਸ ਨੇ ਰੈੱਡ ਡਰੈੱਸ ਪਾਈ ਹੈ। ਇਨ੍ਹਾਂ ਤਸਵੀਰਾਂ 'ਚ ਕਰੀਨਾ ਕਪੂਰ ਕਾਫੀ ਗਲੈਮਰਸ ਲੁੱਕ 'ਚ ਨਜ਼ਰ ਆ ਰਹੀ ਹੈ। 

Punjabi Bollywood Tadka
ਦੱਸ ਦਈਏ ਕਿ ਕਰੀਨਾ ਕਪੂਰ ਦੀਆਂ ਇਹ ਤਸਵੀਰਾਂ 'ਲੈਕਮੇ ਫੈਸ਼ਨ ਵੀਕ 2019' ਦੀਆਂ ਹਨ।

Punjabi Bollywood Tadka

ਮੁੰਬਈ 'ਚ ਹੋ ਰਹੇ 'ਲੈਕਮੇ ਫੈਸ਼ਨ ਵੀਕ' 'ਚ ਗਲੈਮਰ ਤੇ ਫੈਸ਼ਨ ਨਾਲ ਜੁੜੇ ਤਮਾਮ ਸਿਤਾਰੇ ਤੇ ਫੈਸ਼ਨ ਜਗਤ ਦੇ ਡਿਜ਼ਾਈਨਰ ਆਪਣੇ ਬੈਸਟ ਕਲੈਕਸ਼ਨ ਸ਼ੋਕੇਸ ਕਰ ਰਹੇ ਹਨ।

Punjabi Bollywood Tadka

ਕੱਲ 'ਲੈਕਮੇ ਫੈਸ਼ਨ ਵੀਕ' ਦਾ ਆਖਰੀ ਦਿਨ ਸੀ। ਤੈਮੂਰ ਅਲੀ ਖਾਨ ਤੋਂ ਬਾਅਦ ਕਰੀਨਾ ਕਪੂਰ ਖਾਨ ਲਗਭਗ ਦੋ ਸਾਲ ਦਾ ਬ੍ਰੇਕ ਲੈ ਕੇ ਪਿਛਲੇ ਸਾਲ 'ਵੀਰੇ ਦੀ ਵੈਡਿੰਗ' ਫਿਲਮ ਨਾਲ ਕਮਬੈਕ ਕੀਤਾ ਸੀ। ਹੁਣ ਉਹ ਅਕਸ਼ੈ ਕੁਮਾਰ ਨਾਲ 'ਗੁੱਡ ਨਿਊਜ਼' ਤੇ ਕਰਨ ਜੌਹਰ ਦੀ ਫਿਲਮ 'ਤਖਤ' 'ਚ ਨਜ਼ਰ ਆਉਣ ਵਾਲੀ ਹੈ।


Tags: Lakme Fashion Week 2019 Day 5 Kareena Kapoor Khan SmashingSultry Red Outfit Bollywood Celebrity

Edited By

Sunita

Sunita is News Editor at Jagbani.