FacebookTwitterg+Mail

ਮਾਰਚ 'ਚ ਸ਼ੁਰੂ ਹੋਵੇਗੀ 'ਦਬੰਗ 3' ਦੀ ਸ਼ੂਟਿੰਗ, ਨਜ਼ਰ ਆ ਸਕਦੀ ਹੈ ਕਰੀਨਾ

kareena kapoor khan
04 February, 2019 12:33:33 PM

ਮੁੰਬਈ (ਬਿਊਰੋ) : ਬੈਬੋ ਨੇ ਤੈਮੂਰ ਅਲੀ ਖਾਨ ਦੇ ਜਨਮ ਤੋਂ ਬਾਅਦ 'ਵੀਰੇ ਦੀ ਵੈਡਿੰਗ' ਫਿਲਮ ਨਾਲ ਬਾਲੀਵੁੱਡ 'ਚ ਧਾਮਕੇਦਾਰ ਵਾਪਸੀ ਕੀਤੀ ਸੀ। ਇਨ੍ਹਾਂ ਦਿਨੀਂ ਕਰੀਨਾ ਧਰਮਾ ਪ੍ਰੋਡਕਸ਼ਨ ਦੀ ਫਿਲਮ 'ਗੁੱਡ ਨਿਊਜ਼' ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ, ਜਿਸ 'ਚ ਉਹ ਅਕਸ਼ੈ ਕੁਮਾਰ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਫਿਲਮ 'ਚ ਕਿਆਰਾ ਆਡਵਾਨੀ ਅਤੇ ਦਿਲਜੀਤ ਦੋਸਾਂਝ ਵੀ ਹਨ।

 
 
 
 
 
 
 
 
 
 
 
 
 
 

Nostalgic... Just realised it’s been an association of more than a decade...Friends for Life 🤗

A post shared by Rohit Shetty (@itsrohitshetty) on Jan 31, 2019 at 8:06am PST


ਬੀਤੇ ਦਿਨੀਂ ਕਰੀਨਾ ਨੂੰ ਰੋਹਿਤ ਸ਼ੈੱਟੀ ਨਾਲ ਮੁਲਾਕਾਤ ਕਰਦੇ ਵੀ ਸਪੌਟ ਕੀਤਾ ਗਿਆ ਸੀ, ਜਿਸ ਦੀ ਇਕ ਤਸਵੀਰ ਰੋਹਿਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤੀ। ਇਸ ਤਸਵੀਰ ਤੋਂ ਬਾਅਦ ਲਾਈ ਜਾ ਰਹੀ ਹੈ ਕਿ ਰੋਹਿਤ ਸ਼ੈੱਟੀ ਦੀ ਆਉਣ ਵਾਲੀਆਂ ਫਿਲਮਾਂ 'ਸੂਰਯਵੰਸ਼ੀ' ਅਤੇ 'ਗੋਲਮਾਲ 5' 'ਚ ਕਰੀਨਾ ਦੀ ਐਂਟਰੀ ਹੋ ਸਕਦੀ ਹੈ। ਲਿਸਟ ਇੱਥੇ ਹੀ ਖਤਮ ਨਹੀਂ ਹੁੰਦੀ ਕਰੀਨਾ, ਰੋਹਿਤ ਤੋਂ ਬਾਅਦ ਅਰਬਾਜ਼ ਖਾਨ ਨੂੰ ਵੀ ਮਿਲੀ ਕਿਉਂਕਿ ਅਰਬਾਜ਼ ਖਾਨ 'ਦਬੰਗ' ਫ੍ਰੈਂਚਾਈਜ਼ੀ ਦੇ ਪ੍ਰੋਡਿਊਸਰ ਹਨ ਅਤੇ ਜਲਦ ਹੀ 'ਦਬੰਗ 3' ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ। ਅਰਬਾਜ਼ ਅਤੇ ਕਰੀਨਾ ਦੀ ਮੀਟਿੰਗ ਤੋਂ ਬਾਅਦ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਇਸ ਵਾਰ ਵੀ 'ਦਬੰਗ 3' 'ਚ ਕਰੀਨਾ ਦੀ ਝਲਕ ਦੇਖੀ ਜਾ ਸਕਦੀ ਹੈ। ਦੱਸ ਦਈਏ ਕਿ 'ਦਬੰਗ 3' ਦੀ ਸ਼ੂਟਿੰਗ ਮਾਰਚ 'ਚ ਸ਼ੁਰੂ ਹੋਣ ਵਾਲੀ ਹੈ, ਜਿਸ 'ਚ ਸਲਮਾਨ ਨਾਲ ਸੋਨਾਕਸ਼ੀ ਸਿਨਹਾ ਦਾ ਨਾਂ ਫਾਈਨਲ ਹੋ ਚੁੱਕਿਆ ਹੈ।


Tags: Kareena Kapoor Khan Dabangg 3 Arbaaz Khan Rohit Shetty Ashwami Manjrekar Sonakshi Sinha Salman Khan

Edited By

Sunita

Sunita is News Editor at Jagbani.