FacebookTwitterg+Mail

ਪਹਿਲੀ ਵਾਰ ਖੁੱਲ੍ਹਿਆ ਕਰੀਨਾ ਕਪੂਰ ਦੇ ਫਿੱਟ ਰਹਿਣ ਦਾ ਰਾਜ਼

kareena kapoor khan
13 February, 2019 10:20:21 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਹੌਟ ਅਦਾਕਾਰਾ ਕਰੀਨਾ ਕਪੂਰ ਖਾਨ ਬਾਲੀਵੁੱਡ ਦੀ ਸਭ ਤੋਂ ਫਿੱਟ ਅਦਾਕਾਰਾਂ 'ਚੋਂ ਇਕ ਹੈ। ਤੈਮੂਰ ਅਲੀ ਖਾਨ ਦੇ ਜਨਮ ਤੋਂ ਬਾਅਦ ਕਰੀਨਾ ਇਕ ਵਾਰ ਫਿਰ ਵਧੀਆ ਫਿੱਗਰ ਅਤੇ ਫਿਟਨੈੱਸ ਨਾਲ ਪਰਦੇ 'ਤੇ ਵਾਪਸੀ ਕਰ ਚੁੱਕੀ ਹੈ। ਜੇਕਰ ਦੇਖਿਆ ਜਾਵੇ ਤਾਂ ਕਰੀਨਾ ਆਪਣੇ ਆਪ ਨੂੰ ਫਿੱਟ ਰੱਖਣ ਲਈ ਬਹੁਤ ਐਕਸਰਸਾਈਜ਼ ਕਰਦੀ ਹੈ।

PunjabKesari,ਕਰੀਨਾ ਕਪੂਰ ਖਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kareena kapoor khan hd photo image download

   ਖੁਦ ਨੂੰ ਫਿੱਟ ਰੱਖਣ ਲਈ ਕਰੀਨਾ ਕਰਦੀ ਹੈ ਯੋਗਾ 

ਉਹ ਅਕਸਰ ਜਿਮ 'ਚ ਜਾਂਦੀ ਰਹਿੰਦੀ ਹੈ ਪਰ ਜਿਮ ਦੇ ਨਾਲ ਕਰੀਨਾ ਆਪਣੇ ਆਪ ਨੂੰ ਫਿੱਟ ਰੱਖਣ ਲਈ ਯੋਗ ਦਾ ਸਹਾਰਾ ਵੀ ਲੈਂਦੀ ਹੈ। ਜ਼ੀਰੋ ਫਿੱਗਰ ਨੂੰ ਟਰੈਂਡ 'ਚ ਲਿਆਉਣ ਵਾਲੀ ਕਰੀਨਾ ਦਾ ਕਹਿਣਾ ਹੈ ਕਿ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਚੰਗੀ ਨੀਂਦ ਤੇ ਚੰਗੀ ਡਾਈਟ ਬਹੁਤ ਜ਼ਰੂਰੀ ਹੈ।

PunjabKesari,ਕਰੀਨਾ ਕਪੂਰ ਖਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kareena kapoor khan hd photo image download

ਕਰੀਨਾ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਜਿਮ ਨਹੀਂ ਜਾ ਸਕਦੇ ਤਾਂ ਘਰ 'ਚ ਹੀ ਐਕਸਰਸਾਈਜ਼ ਕਰੋ। ਕਰੀਨਾ ਕਪੂਰ ਦੇ ਡਾਈਟੀਸ਼ਨ ਦਾ ਕਹਿਣਾ ਹੈ ਕਿ ਉਹ ਆਪਣੀ ਡਾਈਟ 'ਚ ਜੂਸ ਜ਼ਰੂਰ ਸ਼ਾਮਲ ਕਰਦੀ ਹੈ। ਕਰੀਨਾ ਦਾ ਕਹਿਣਾ ਹੈ ਕਿ ਡਾਈਟ ਦੇ ਮਾਮਲੇ 'ਚ ਆਪਣੇ ਆਪ ਨੂੰ ਭੁੱਖੇ ਰੱਖਣਾ ਗਲਤ ਧਾਰਨਾ ਹੈ।

PunjabKesari,ਕਰੀਨਾ ਕਪੂਰ ਖਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kareena kapoor khan hd photo image download
ਦੱਸ ਦਈਏ ਕਿ ਕਰੀਨਾ ਕਪੂਰ ਖਾਨ ਨੂੰ ਖਾਣੇ 'ਚ ਮਿੱਠਾ ਬਹੁਤ ਪਸੰਦ ਹੈ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕਰੀਨਾ ਆਪਣੇ ਖਾਣੇ 'ਚ ਪੌਸ਼ਟਿਕ ਆਹਾਰ ਖਾਂਦੀ ਹੈ ਅਤੇ ਸ਼ਨੀਵਾਰ ਨੂੰ ਆਪਣੀ ਮਨ ਪਸੰਦ ਦਾ ਖਾਣਾ ਖਾਂਦੀ ਹੈ।

PunjabKesari,ਕਰੀਨਾ ਕਪੂਰ ਖਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kareena kapoor khan hd photo image download

ਕਰੀਨਾ ਰਾਤ ਨੂੰ ਚੌਲ ਖਾਣਾ ਪਸੰਦ ਕਰਦੀ ਹੈ ਪਰ ਇਸ ਦੇ ਬਾਵਜੂਦ ਉਹ ਫਿੱਟ ਰਹਿੰਦੀ ਹੈ ਕਿਉਂਕਿ ਉਹ ਜਿਮ ਜਾਂਦੀ ਹੈ।

PunjabKesari,ਕਰੀਨਾ ਕਪੂਰ ਖਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kareena kapoor khan hd photo image download

PunjabKesari,ਕਰੀਨਾ ਕਪੂਰ ਖਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,kareena kapoor khan hd photo image download


Tags: Kareena Kapoor Khan Physical Fitness Bollywood Celebrity News Saif Ali Khan Taimur Ali Khan ਕਰੀਨਾ ਕਪੂਰ ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.