ਮੁੰਬਈ(ਬਿਊਰੋ)— ਫਿਲਮ ਇੰਡਸਟਰੀ 'ਚ ਦੀਵਾਲੀ ਤੋਂ ਪਹਿਲਾਂ ਹੀ ਦੀਵਾਲੀ ਪਾਰਟੀ ਮਨਾਈ ਜਾ ਰਹੀ ਹੈ। ਇਸ ਦੀਵਾਲੀ ਪਾਰਟੀ ਨੂੰ ਪ੍ਰੀ-ਦੀਵਾਲੀ ਪਾਰਟੀ ਕਿਹਾ ਜਾਂਦਾ ਹੈ। ਬਾਲੀਵੁੱਡ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਤੋਂ ਲੈ ਕੇ ਸ਼ਿਲਪਾ ਸ਼ੈੱਟੀ, ਏਕਤਾ ਕਪੂਰ ਤੇ ਸੰਜੇ ਦੱਤ ਨੇ ਪ੍ਰੀ-ਦੀਵਾਲੀ ਪਾਰਟੀ ਦਾ ਜਸ਼ਨ ਮਨਾਇਆ।
ਇਸੇ ਲਿਸਟ 'ਚ ਇਕ ਹੋਰ ਨਾਂ ਸ਼ਾਮਲ ਹੋ ਗਿਆ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਰੀਨਾ ਕਪੂਰ ਖਾਨ ਦੀ।
ਦਰਅਸਲ ਕਰੀਨਾ ਨੇ ਬੀਤੀ ਰਾਤ ਆਪਣੇ ਪਰਿਵਾਰ ਤੇ ਕਰੀਬੀ ਦੋਸਤਾਂ ਨਾਲ ਪ੍ਰੀ-ਦੀਵਾਲੀ ਪਾਰਟੀ ਸੈਲੀਬ੍ਰੇਟ ਕਰਦੀ ਨਜ਼ਰ ਆਈ।
ਇਸ ਦੌਰਾਨ ਕਰੀਨਾ ਕਪੂਰ ਤੋਂ ਇਲਾਵਾ ਪਤੀ ਸੈਫ ਅਲੀ ਖਾਨ, ਭੈਣ ਕਰਿਸ਼ਮਾ ਕਪੂਰ, ਅੰਮ੍ਰਿਤਾ ਅਰੋੜਾ ਖਾਨ ਨਾਲ ਹੋਰ ਵੀ ਕਈ ਖਾਸ ਦੋਸਤ ਨਜ਼ਰ ਆਏ।
ਦੱਸ ਦੇਈਏ ਕਿ ਕਰੀਨਾ ਕਪੂਰ ਨੂੰ ਸਟਾਈਲ ਆਈਕਨ ਦੇ ਰੂਪ 'ਚ ਦੇਖਿਆ ਜਾਂਦਾ ਹੈ। ਉਨ੍ਹਾਂ ਦਾ ਸਟਾਈਲ ਹਮੇਸ਼ਾ ਹੀ ਦੂਜੀਆਂ ਸੈਲੀਬ੍ਰਿਟੀਜ਼ ਤੋਂ ਵੱਖਰਾ ਹੁੰਦਾ ਹੈ।
ਪ੍ਰੀ-ਦੀਵਾਲੀ ਪਾਰਟੀ 'ਚ ਕਰੀਨਾ ਕਪੂਰ ਖਾਨ ਨੇ ਬਲੈਕ ਤੇ ਵ੍ਹਾਈਟ ਸਾੜ੍ਹੀ ਪਾਈ ਸੀ। ਇਸ ਸਾੜ੍ਹੀ 'ਚ ਕਰੀਨਾ ਕਾਫੀ ਖੂਬਸੂਰਤ ਲੱਗ ਰਹੀ ਸੀ।
ਉਸ ਦੇ ਇਸ ਟ੍ਰਡੀਸ਼ਨਲ ਲੁੱਕ ਨੂੰ ਪੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਪੀ ਵਾਇਰਲ ਹੋ ਰਹੀਆਂ ਹਨ।