ਮੁੰਬਈ(ਬਿਊਰੋ)— ਜਦੋਂ ਬੋਲਡ ਫੈਸ਼ਨ ਸਟੇਟਮੈਂਟ ਦੀ ਗੱਲ ਆਉਂਦੀ ਹੈ ਤਾਂ ਬਾਲੀਵੁੱਡ 'ਚੋਂ ਕਰੀਨਾ ਕਪੂਰ ਖਾਨ ਦਾ ਨਾਂ ਹਮੇਸ਼ਾ ਲਿਸਟ 'ਚ ਸਭ ਤੋਂ ਉਪਰ ਆਉਂਦਾ ਹੈ। ਆਪਣੇ ਪੂਰੇ ਕਰੀਅਰ 'ਚ ਕਰੀਨਾ ਕਪੂਰ ਖਾਨ ਨੇ ਨਾ ਸਿਰਫ ਚੰਗੀਆਂ ਫਿਲਮਾਂ ਦਿੱਤੀਆਂ ਸਗੋਂ ਆਪਣੇ ਫੈਸ਼ਨ ਅਤੇ ਸਟਾਈਲ ਨਾਲ ਦੇਸ਼ ਭਰ ਦੀਆਂ ਕਈ ਲੜਕੀਆਂ ਦੀ ਰੋਲ ਮਾਡਲ ਵੀ ਬਣ ਗਈ ਹੈ।
ਏਅਰਪੋਰਟ ਲੁੱਕ ਤੋਂ ਲੈ ਕੇ ਰੈੱਡ ਕਾਰਪੇਟ ਤੱਕ ਕਰੀਨਾ ਕਪੂਰ ਫੈਸ਼ਨ ਦੇ ਮਾਮਲੇ 'ਚ ਹਾਲੀਵੁੱਡ ਅਦਾਕਾਰਾਂ ਤੋਂ ਵੀ ਕਿਤੇ ਅੱਗੇ ਹੈ।
ਹਾਲ ਹੀ 'ਚ ਕਰੀਨਾ ਕਪੂਰ ਨੂੰ ਫਿਰ ਤੋਂ ਗਲੈਮਰਸ ਅੰਦਾਜ਼ 'ਚ ਦੇਖਿਆ ਗਿਆ। ਇਸ ਦੌਰਾਨ ਉਸ ਨੇ ਸ਼ਾਇਨੀ ਮਿਰਰ ਡਰੈੱਸ ਪਾਈ ਸੀ।
ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਰੀਨਾ ਦੀ ਅਸਲ ਉਮਰ ਦਾ ਅੰਦਾਜ਼ਾ ਲਾਉਣਾ ਔਖਾ ਹੈ।
ਦੱਸਣਯੋਗ ਹੈ ਕਿ ਹਾਲ ਹੀ 'ਚ ਕਰੀਨਾ ਕਪੂਰ ਖਾਨ ਨੂੰ 'ਵੋਗ ਵੂਮੈਨ ਆਫ ਦਿ ਏਅਰ ਐਵਾਰਡ 2018' 'ਚ ਆਪਣੇ ਹੁਸਨ ਦਾ ਜਲਵਾ ਬਿਖੇਰਦੇ ਦੇਖਿਆ ਗਿਆ ਸੀ।
ਇਸ ਐਵਾਰਡ ਫੰਕਸ਼ਨ 'ਚ ਕਰੀਨਾ ਕਪੂਰ ਖਾਨ ਨੇ ਚਮਕੀਲਾ ਗਾਊਨ ਪਾਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।
ਉਸ ਨੇ ਇਸ ਮੌਕੇ ਕਾਫੀ ਬੋਲਡ ਲੁੱਕ ਵਾਲੀ ਡਰੈੱਸ ਪਾਈ ਸੀ।