FacebookTwitterg+Mail

ਦੂਜੀ ਵਾਰ ਮਾਂ ਬਣਨ ਨੂੰ ਲੈ ਕੇ ਚਰਚਾ 'ਚ ਕਰੀਨਾ, ਤਸਵੀਰਾਂ ਵਾਇਰਲ

kareena kapoor khan
17 November, 2018 03:18:09 PM

ਮੁੰਬਈ(ਬਿਊਰੋ)— ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ। ਦਰਅਸਲ ਬੀਤੇ ਕੁਝ ਦਿਨਾਂ ਤੋਂ ਕਰੀਨਾ ਕਪੂਰ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਫੈਨਜ਼ ਸੋਚਾਂ 'ਚ ਪੈ ਰਹੇ ਹਨ।

Punjabi Bollywood Tadka

ਅਸਲ 'ਚ ਇਨ੍ਹਾਂ ਤਸਵੀਰਾਂ 'ਚ ਕਰੀਨਾ ਦਾ ਬੇਬੀ ਬੰਪ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਫੈਨਜ਼ ਸੋਚ ਰਹੇ ਹਨ ਕਿ ਕਰੀਨਾ ਸ਼ਾਇਦ ਦੂਜੀ ਵਾਰ ਮਾਂ ਬਣਨ ਵਾਲੀ ਹੈ।

Punjabi Bollywood Tadka
ਦੱਸ ਦੇਈਏ ਕਿ ਜੋ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਉਨ੍ਹਾਂ 'ਚ ਕਰੀਨਾ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ ਅਤੇ ਲੋਕਾਂ ਨੇ ਵੀ ਤਸਵੀਰਾਂ ਵਾਇਰਲ ਕਰ ਇਨ੍ਹਾਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। 

Punjabi Bollywood Tadka
ਦੱਸਣਯੋਗ ਹੈ ਕਿ ਕਰੀਨਾ ਕਪੂਰ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ 'ਚ ਕੋਈ ਸੱਚਾਈ ਨਹੀਂ ਹੈ। ਇਹ ਤਸਵੀਰਾਂ ਕਰੀਨਾ ਦੇ ਨੰਨ੍ਹੇ ਬੇਬੀ ਤੈਮੂਰ ਅਲੀ ਖਾਨ ਦੇ ਜਨਮ ਤੋਂ ਪਹਿਲਾਂ ਦੀਆਂ ਹਨ।

Image result for kareena kapoor khan Baby Bump

ਕਰੀਨਾ ਦੀ ਪ੍ਰੇਗਨੈਂਸੀ ਦੀਆਂ ਖਬਰਾਂ ਸਿਰਫ ਇਕ ਅਫਵਾਹ ਹੈ। ਕਰੀਨਾ ਦੇ ਫੈਨਜ਼ ਨੂੰ ਇਹ ਖਾਸ ਮੈਸੇਜ ਹੈ ਕਿ ਉਹ ਅਜਿਹੀਆਂ ਅਫਵਾਹਾਂ 'ਤੇ ਯਕੀਨ ਨਾ ਕਰਨ।

Image result for kareena kapoor khan Baby Bump

ਉਂਝ ਬੇਸ਼ੱਕ ਇਹ ਖਬਰ ਹਾਲੇ ਝੂਠੀ ਹੈ ਪਰ ਦੱਸ ਦੇਈਏ ਕਿ ਕਰੀਨਾ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਆਪਣੇ ਦੂਜੇ ਬੱਚੇ ਬਾਰੇ ਤੈਮੂਰ ਦੇ ਦੋ ਸਾਲ ਦੇ ਹੋ ਜਾਣ ਤੋਂ ਬਾਅਦ ਹੀ ਸੋਚੇਗੀ, ਜਿਸ 'ਚ ਅਜੇ ਦੋ ਮਹੀਨੇ ਹੋਰ ਬਾਕੀ ਹਨ।


Tags: Kareena Kapoor Khan Baby Bump Viral Instagram Saif Ali Khan Taimur ali Khan Bollywood Celebrity

Edited By

Sunita

Sunita is News Editor at Jagbani.