FacebookTwitterg+Mail

ਕਰੀਨਾ ਦੇ ਰੇਡੀਓ ਸ਼ੋਅ ਦਾ ਪ੍ਰੋਮੋ ਰਿਲੀਜ਼, ਇਹ ਸਿਤਾਰੇ ਬਣਨਗੇ ਮਹਿਮਾਨ

kareena kapoor khan
08 December, 2018 02:05:16 PM

ਮੁੰਬਈ(ਬਿਊਰੋ) : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਹੁਣ ਰੇਡੀਓ ਜੌਕੀ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਉਹ ਜਲਦ ਹੀ ਆਪਣਾ ਰੇਡੀਓ ਸ਼ੋਅ '' ਲੈ ਕੇ ਆ ਰਹੀ ਹੈ। ਹਾਲ ਹੀ 'ਚ ਬੇਬੋ ਦੇ ਇਸ ਸ਼ੋਅ ਦਾ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ 'ਚ ਉਹ ਨਵੇਂ ਅੰਦਾਜ਼ 'ਚ ਸ਼ੋਅ ਦੇ ਮਹਿਮਾਨਾਂ ਨਾਲ ਗੱਲ ਕਰ ਰਹੀ ਹੈ। ਕਰੀਨਾ ਦਾ ਇਹ ਸ਼ੋਅ 10 ਦਸੰਬਰ ਤੋਂ ਆਨ-ਏਅਰ ਹੋਣ ਜਾ ਰਿਹਾ ਹੈ। ਇਸ ਸ਼ੋਅ 'ਚ ਸਵਰਾ ਭਾਸਕਰ, ਕਰਿਸ਼ਮਾ ਕਪੂਰ, ਸੋਹਾ ਅਲੀ ਖਾਨ, ਜੋਇਆ ਅਖਤਰ, ਰੇਗਾ ਝਾਅ, ਸੰਨੀ ਲਿਓਨੀ, ਮੱਲਿਕਾ ਦੁਆ ਤੇ ਅੰਮ੍ਰਿਤਾ ਅਰੋੜਾ ਵਰਗੀਆਂ ਅਦਾਕਾਰਾਂ ਕਰੀਨਾ ਕਪੂਰ ਖਾਨ ਨਾਲ ਗੱਲਬਾਤ ਕਰਦੀਆਂ ਨਜ਼ਰ ਆਉਣਗੀਆਂ। ਉਥੇ ਹੀ ਇਸ ਸ਼ੋਅ 'ਚ ਇਨ੍ਹਾਂ ਸਿਤਾਰਿਆਂ ਨਾਲ ਜੁੜੇ ਕਈ ਰਾਜ਼ ਵੀ ਉਜਾਗਰ ਹੋਣਗੇ। ਇਸ ਦੀ ਝਲਕ ਤੁਸੀਂ ਪ੍ਰੋਮੋ 'ਚ ਸਾਫ ਦੇਖ ਸਕਦੇ ਹੋ। 

ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਅਕਸ਼ੈ ਕੁਮਾਰ ਦੀ ਫਿਲਮ 'ਗੁੱਡ ਨਿਊਜ਼' ਤੇ ਕਰਨ ਜੌਹਰ ਦੀ ਮਲਟੀ ਸਟਾਰਰ ਫਿਲਮ 'ਤਖਤ' 'ਚ ਨਜ਼ਰ ਆਉਣ ਵਾਲੀ ਹੈ।


Tags: Kareena Kapoor Khan Radio Jockey Watch Promo Sunny Leone Rega Jha Karisma Kapoor Soha Ali Khan Amruta Arora Ladak Manish Malhotra Mallika Dua Swara Bhaskar

Edited By

Sunita

Sunita is News Editor at Jagbani.