FacebookTwitterg+Mail

ਪਹਿਲੀ ਵਾਰ ਕਰੀਨਾ ਦੀ ਬੋਲਡ ਲੁੱਕ ਨੂੰ ਦੇਖ ਪਤੀ ਸੈਫ ਨੂੰ ਆਇਆ ਗੁੱਸਾ, ਵੀਡੀਓ ਵਾਇਰਲ

kareena kapoor khan and saif ali khan
27 May, 2018 03:49:57 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਤਾਂ ਅਕਸਰ ਹੀ ਆਪਣੇ ਸਟਾਈਲ ਤੇ ਨਵੇਂ ਫੈਸ਼ਨ ਦੀਆਂ ਡਰੈੱਸਾਂ ਨੂੰ ਲੈ ਕੇ ਚਰਚਾ 'ਚ ਬਣੀ ਰਹਿੰਦੀ ਹੈ। ਕਰੀਨਾ ਕਪੂਰ ਆਪਣੇ ਬੇਟੇ ਤੈਮੂਰ ਦੇ ਜਨਮ ਤੋਂ ਬਾਅਦ ਇਕ ਵਾਰ ਫਿਰ ਜਲਦ ਹੀ ਵੱਡੇ ਪਰਦੇ 'ਤੇ ਕਮਬੈਕ ਕਰਨ ਜਾ ਰਹੀ ਹੈ। ਕਰੀਨਾ ਦੀ ਫਿਲਮ 'ਵੀਰੇ ਦੀ ਵੈਡਿੰਗ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇੰਨੀ ਦਿਨੀਂ ਕਰੀਨਾ ਕਪੂਰ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।
Punjabi Bollywood Tadka
ਹਾਲ ਹੀ 'ਚ ਫਿਲਮ ਦੇ ਪ੍ਰਮੋਸ਼ਨ ਇਵੈਂਟ ਦੌਰਾਨ ਕਰੀਨਾ ਕਪੂਰ ਦਾ ਬੇਹੱਦ ਸਟਾਈਲਿਸ਼ ਲੁੱਕ ਨਜ਼ਰ ਆਇਆ। ਕਰੀਨਾ ਨੇ ਇਸ ਦੌਰਾਨ ਬਲੈਕ ਰੰਗ ਦੀ ਸਟਾਈਲਿਸ਼ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਹੌਟ ਤੇ ਖੂਬਸੂਰਤ ਲੱਗ ਰਹੀ ਸੀ। ਜਿੱਥੇ ਇਕ ਪਾਸੇ ਸਾਰੇ ਕਰੀਨਾ ਦੇ ਇਸ ਸਟਾਈਲਿਸ਼ ਲੁੱਕ ਦੀ ਤਾਰੀਫ ਕਰ ਰਹੇ ਸਨ ਉਥੇ ਹੀ ਕਰੀਨਾ ਦੇ ਪਤੀ ਸੈਫ ਅਲੀ ਖਾਨ ਨੂੰ ਉਸ ਦਾ ਇਹ ਲੁੱਕ ਪਸੰਦ ਨਹੀਂ ਆਇਆ, ਜਿਸ ਤੋਂ ਬਾਅਦ ਸੈਫ ਨੇ ਕਰੀਨਾ ਨੂੰ ਤੁਰੰਤ ਕੱਪੜੇ ਬਦਲਣ ਨੂੰ ਆਖ ਦਿੱਤਾ।
Punjabi Bollywood Tadka
ਜੀ ਹਾਂ ਇਕ ਇੰਟਰਵਿਊ ਦੌਰਾਨ ਖੁਦ ਕਰੀਨਾ ਕਪੂਰ ਨੇ ਇਸ ਗੱਲ ਦਾ ਖੁਲਾਸਾ ਕੀਤਾ। ਕਰੀਨਾ ਨੇ ਦੱਸਿਆ ਕਿ, ਜਦੋਂ ਉਹ ਇਵੈਂਟ ਤੋਂ ਘਰ ਪਹੁੰਚੀ ਤਾਂ ਸੈਫ ਅਲੀ ਖਾਨ ਨੇ ਮੈਨੂੰ ਦੇਖਦੇ ਸਾਰ ਹੀ ਕਿਹਾ, ''ਇਹ ਕੀ ਪਾਇਆ ਹੈ? ਜਾਓ ਕੱਪੜੇ ਬਦਲ ਕੇ ਆਓ।''
Punjabi Bollywood Tadka
ਇਸ ਤੋਂ ਬਾਅਦ ਕਰੀਨਾ ਕਪੂਰ ਨੇ ਸੈਫ ਨੂੰ ਇਵੈਂਟ ਦੀਆਂ ਕੁਝ ਤਸਵੀਰਾਂ ਦਿਖਾਈਆਂ ਤਾਂ ਉਨ੍ਹਾਂ ਨੇ ਕਿਹਾ, ਇਹ ਚੰਗੀ ਡਰੈੱਸ ਹੈ। ਕਰੀਨਾ ਦਾ ਇਹ ਇੰਟਰਵਿਊ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕਰੀਨਾ ਆਰਜੇ ਮਲਿਸ਼ਕਾ ਤੇ ਸੋਨਮ ਕਪੂਰ ਨਾਲ ਇਕ ਟਾਕ ਸ਼ੋਅ ਕਰਦੀ ਹੋਈ ਨਜ਼ਰ ਆ ਰਹੀ ਹੈ। 

ਦੱਸਣਯੋਗ ਹੈ ਕਿ ਕਰੀਨਾ ਸ਼ਸ਼ਾਂਕ ਘੋਸ਼ ਦੁਆਰਾ ਨਿਰਦੇਸ਼ਿਤ ਫਿਲਮ 'ਵੀਰੇ ਦੀ ਵੈਡਿੰਗ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਕਰੀਨਾ ਨਾਲ ਸੋਨਮ ਕਪੂਰ, ਸਵਰਾ ਭਾਸਕਰ ਤੇ ਸ਼ਿਖਾ ਤਲਸਾਨਿਆ ਵੀ ਨਜ਼ਰ ਆਵੇਗੀ। 'ਵੀਰੇ ਦੀ ਵੈਡਿੰਗ' 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।

 


Tags: Kareena Kapoor KhanSaif Ali KhanVeere Di WeddingBold LookInstagramShikha TalsaniaSwara Bhaskar

Edited By

Sunita

Sunita is News Editor at Jagbani.