ਮੁੰਬਈ(ਬਿਊਰੋ)— ਹਾਲ ਹੀ 'ਚ ਐਕਟਰ ਸ਼ਾਹਿਦ ਕਪੂਰ ਆਪਣੀ ਪਤਨੀ ਮੀਰਾ ਰਾਜਪੂਤ ਨਾਲ ਇਕ ਚੈਟ ਸ਼ੋਅ 'ਚ ਆਏ ਸਨ। ਉੱਥੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਸਾਬਕਾ ਪ੍ਰੇਮਿਕਾ ਨੇ ਉਨ੍ਹਾਂ ਨਾਲ ਬੇਵਫਾਈ ਕੀਤੀ ਸੀ। ਸ਼ਾਹਿਦ ਨੇ ਕਿਹਾ ਕਿ ਉਹ ਵਿਆਹ ਤੋਂ ਪਹਿਲਾਂ 2 ਵਾਰ ਪਿਆਰ 'ਚ ਪੈ ਚੁੱਕੇ ਸਨ। ਹੁਣ ਇੱਥੇ ਦੇਖਣਾ ਬਣਦਾ ਹੈ ਕਿ ਕੀ ਸ਼ਾਹਿਦ ਦਾ ਇਸ਼ਾਰਾ ਕਰੀਨਾ ਕਪੂਰ ਵੱਲ ਸੀ? ਸਾਰੇ ਜਾਣਦੇ ਹਨ ਕਿ ਇਕ ਸਮੇਂ ਕਰੀਨਾ ਤੇ ਸ਼ਾਹਿਦ ਦਾ ਅਫੇਅਰ ਸੀ। ਹਾਲਾਂਕਿ ਬਾਅਦ 'ਚ ਉਨ੍ਹਾਂ ਦਾ ਰਿਸ਼ਟਾ ਟੁੱਟ ਗਿਆ ਸੀ ਤੇ ਕਰੀਨਾ ਨੇ ਸੈਫ ਅਲੀ ਖਾਨ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ।
ਹਾਲਾਂਕਿ ਸ਼ਾਹਿਦ ਨੇ ਇਹ ਗੱਲ ਕਿਸ ਲਈ ਕਹੀ ਹੈ ਇਹ ਸਾਫ ਨਹੀਂ ਹੋ ਸਕਿਆ ਹੈ। ਸ਼ਾਹਿਦ ਦਾ ਨਾਂ ਕਰੀਨਾ ਤੋਂ ਇਲਾਵਾ ਪ੍ਰਿਯੰਕਾ ਚੋਪੜਾ ਸੋਨਾਕਸ਼ੀ ਸਿਨਹਾ, ਵਿਦਿਆ ਬਾਲਨ ਨਾਲ ਵੀ ਜੁੜ ਚੁੱਕਾ ਹੈ। ਕਰੀਨਾ ਤੇ ਸ਼ਾਹਿਦ ਨੇ ਆਪਣਾ ਪਿਆਰ ਪਬਲਿਕ 'ਚ ਸਵੀਕਾਰ ਕੀਤਾ ਸੀ। 'ਕਾਫੀ ਵਿਦ ਕਰਨ' 'ਚ ਕਰੀਨਾ ਨੇ ਦੱਸਿਆ ਸੀ ਕਿ ਉਹ ਸ਼ਾਹਿਦ ਪਿੱਛੇ ਪਈ ਸੀ ਤੇ ਸ਼ਾਹਿਦ ਕਾਰਨ ਉਹ ਸ਼ਾਕਾਹਾਰੀ ਵੀ ਬਣ ਗਈ ਸੀ।
ਦੋਹਾਂ ਦੀ ਬਾਡਿੰਗ ਪਹਿਲਾਂ ਬਹੁਤ ਤਗੜੀ ਮੰਨੀ ਜਾਂਦੀ ਸੀ ਪਰ ਅਚਾਨਕ ਉਨ੍ਹਾਂ ਦੇ ਰਿਸ਼ਤੇ 'ਚ ਖਟਾਸ ਆਈ ਤੇ ਉਨ੍ਹਾਂ ਨੇ ਆਪਣੇ ਰਾਹ ਵੱਖਰੇ ਕਰ ਲਏ। ਫਿਲਮ 'ਜਬ ਵੀ ਮੈੱਟ' ਦੀ ਸ਼ੂਟਿੰਗ ਦੌਰਾਨ ਹੀ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਸੀ। ਉਸ ਤੋਂ ਬਾਅਦ ਕਰੀਨਾ ਨੇ 'ਟਸ਼ਨ' ਦੀ ਸ਼ੂਟਿੰਗ ਸ਼ੁਰੂ ਕੀਤੀ, ਜਿੱਥੇ ਸੈੱਟ 'ਤੇ ਉਨ੍ਹਾਂ ਨੂੰ ਸੈਫ ਨਾਲ ਪਿਆਰ ਹੋ ਗਿਆ। ਸਾਲ 2012 'ਚ ਸੈਫ ਤੇ ਕਰੀਨਾ ਨੇ ਵਿਆਹ ਕਰ ਲਿਆ।
2016 'ਚ ਉਨ੍ਹਾਂ ਦਾ ਇਕ ਬੇਟਾ ਤੈਮੂਰ ਪੈਦਾ ਹੋਇਆ। 20 ਦਸੰਬਰ ਨੂੰ ਤੈਮੂਰ ਦਾ ਪਹਿਲਾ ਜਨਮਦਿਨ ਵੀ ਸੈਲੀਬ੍ਰੇਟ ਕੀਤਾ ਗਿਆ। ਉੱਥੇ ਸ਼ਾਹਿਦ ਨੇ ਦਿੱਲੀ ਗਰਲ ਮੀਰਾ ਰਾਜਪੂਤ ਨਾਲ 2015 'ਚ ਵਿਆਹ ਕੀਤਾ। 2016 'ਚ ਦੋਹਾਂ ਦੇ ਘਰ ਇਕ ਬੇਟੀ ਮੀਸ਼ਾ ਨੇ ਜਨਮ ਲਿਆ ਸੀ।
