FacebookTwitterg+Mail

Video: ਸਲਮਾਨ ਦੀ ਸਾਬਕਾ ਭਾਬੀ ਨੇ ਬੇਗਮ ਕਰੀਨਾ ਬਾਰੇ ਸ਼ੋਅ 'ਚ ਸ਼ਰੇਆਮ ਕਹੀ ਹੈਰਾਨੀਜਨਕ ਗੱਲ

kareena kapoor khan gossip queen
21 February, 2018 10:16:48 AM

ਮੁੰਬਈ(ਬਿਊਰੋ)— ਸਲਮਾਨ ਖਾਨ ਦੀ ਸਾਬਕਾ ਭਾਬੀ ਤੇ ਮਾਡਲ-ਅਦਾਕਾਰਾ ਮਲਾਇਕਾ ਅਰੋੜਾ ਖਾਨ ਅਕਸਰ ਆਪਣੀ ਗਰਲਗੈਂਗ ਨਾਲ ਪਾਰਟੀ ਕਰਦੀ ਦੇਖੀ ਜਾਂਦੀ ਹੈ ਪਰ ਉਨ੍ਹਾਂ ਨੂੰ ਕਰੀਨਾ ਦੀ ਇਕ ਆਦਤ ਨਹੀਂ ਪਸੰਦ ਤੇ ਉਹ ਹੈ ਗਾਸਿਪ (ਚੁੱਗਲੀਆਂ) ਕਰਨਾ। ਹਾਲ ਹੀ 'ਚ ਮਲਾਇਕਾ ਆਪਣੀ ਭੈਣ ਅੰਮ੍ਰਿਤਾ ਨਾਲ ਨੇਹਾ ਧੂਪੀਆ ਦੇ ਟਾਕ ਸ਼ੋਅ 'ਤੇ ਪੁੱਜੀ।

 

A post shared by Colors Infinity (@colorsinfinitytv) on

ਇੱਥੇ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹੇ। 'ਬੀਬੀਐੱਫ ਵਿਦ ਵੋਗ' ਸ਼ੋਅ 'ਚ ਪਹੁੰਚੀ ਮਲਾਇਕਾ ਨਾਲ ਨੇਹਾ ਨੇ ਕਈ ਸਵਾਲ ਕੀਤੇ। ਉਨ੍ਹਾਂ ਨੇ ਪੁੱਛਿਆ ਕਿ ਕਰੀਨਾ ਬਾਰੇ ਅਜਿਹਾ ਕੀ ਹੈ, ਜਿਸ ਨੂੰ ਕਰਨਾ ਉਹ ਬੰਦ ਕਰ ਦੇਵੇ। ਇਸ 'ਤੇ ਮਲਾਇਕਾ ਨੇ ਜਵਾਬ ਦਿੱਤਾ- ਗਾਸਿਪ। ਇਹ ਸੁਣ ਕੇ ਨੇਹਾ ਵੀ ਹੈਰਾਨ ਰਹਿ ਗਈ।

Punjabi Bollywood Tadkaਉਂਝ ਇਸ ਤੋਂ ਪਹਿਲਾਂ ਕਰਨ ਜੌਹਰ ਵੀ ਕਰੀਨਾ ਨੂੰ ਬਾਲੀਵੁੱਡ ਦੀ ਗਾਸਿਪ ਕੁਈਨ ਦੱਸ ਚੁੱਕੇ ਹਨ। ਮਲਾਇਕਾ ਨਾਲ ਦੂਜਾ ਸਵਾਲ ਉਨ੍ਹਾਂ ਦੇ ਰਿਲੇਸ਼ਨਸ਼ਿਪ ਸਟੇਟਸ 'ਤੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਮੈਂ ਸਿੰਗਲ ਹਾਂ।

Punjabi Bollywood Tadka

ਮਲਾਇਕਾ ਅਰੋੜਾ ਤੇ ਅਰਬਾਜ਼ ਖਾਨ ਦਾ ਕੁਝ ਸਮਾਂ ਪਹਿਲਾਂ ਹੀ ਤਲਾਕ ਹੋਇਆ ਹੈ ਪਰ ਤਲਾਕ ਤੋਂ ਬਾਅਦ ਤੋਂ ਹੀ ਮਲਾਇਕਾ ਨੂੰ ਲੈ ਕੇ ਖਬਰਾਂ ਆਉਣ ਲੱਗੀਆਂ ਕਿ ਉਹ ਐਕਟਰ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ।

Punjabi Bollywood Tadka

ਇਸ ਕਾਰਨ ਉਨ੍ਹਾਂ ਦਾ ਤਲਾਕ ਹੋਇਆ। ਇਸ ਤੋਂ ਬਾਅਦ ਮਲਾਇਕਾ ਅਰੋੜਾ ਦੀ ਭੈਣ ਅੰਮ੍ਰਿਤਾ ਨੂੰ ਪੁੱਛਿਆ ਗਿਆ ਕਿ ਅਜਿਹਾ ਕਿਹੜਾ ਸੈਲੇਬ ਹੈ, ਜਿਸ ਨੂੰ ਪਤਲਾ ਹੋ ਜਾਣਾ ਚਾਹੀਦਾ ਹੈ।

Punjabi Bollywood Tadka

ਇਸ ਦਾ ਜਵਾਬ ਅੰਮ੍ਰਿਤਾ ਨੇ ਨਹੀਂ ਦਿੱਤਾ ਤੇ ਬਦਲੇ 'ਚ ਲਾਲ ਮਿਰਚ ਖਾ ਲਈ। ਪਿਛਲੇ ਦਿਨੀਂ ਮਲਾਇਕਾ, ਅੰਮ੍ਰਿਤਾ ਅਰੋੜਾ ਦੀ ਜਨਮਦਿਨ ਪਾਰਟੀ 'ਤੇ ਦਿਖਾਈ ਦਿੱਤੀ ਸੀ। ਮਲਾਇਕਾ, ਕਰੀਨਾ, ਅੰਮ੍ਰਿਤਾ, ਕਰਿਸ਼ਮਾ ਬਾਲੀਵੁੱਡ ਇੰਡਸਟਰੀ 'ਚ ਗਰਲਗੈਂਗ ਦੇ ਨਾਂ ਨਾਲ ਜਾਣੇ ਜਾਂਦੇ ਹਨ।

Punjabi Bollywood Tadka


Tags: Kareena Kapoor Khan Gossip Queen Malaika Arora KhanAmrita Arora Neha DhupiaBFFs with VogueVideo

Edited By

Chanda Verma

Chanda Verma is News Editor at Jagbani.