ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਲਾਈਮਲਾਈਟ 'ਚ ਹੈ। ਇਸ ਤੋਂ ਇਲਾਵਾ ਉਹ ਜਲਦ ਹੀ ਆਪਣੀ ਕਜ਼ਨ ਸਿਸਟਰ ਕਰੀਨਾ ਕਪੂਰ ਖਾਨ ਨਾਲ ਫਿਲਮ 'ਵੀਰੇ ਦੀ ਵੈਡਿੰਗ 'ਚ ਵੀ ਨਜ਼ਰ ਆਉਣ ਵਾਲੀ ਹੈ। ਫਿਲਮ ਦੇ ਪ੍ਰਮੋਸ਼ਨ ਲਈ ਸਾਰੀ ਟੀਮ ਕੰਮ 'ਚ ਰੁੱਝੀ ਹੋਈ ਹੈ ਪਰ ਸੋਨਮ ਨੇ ਅਪਣੇ ਵਿਆਹ ਕਾਰਨ ਕੁਝ ਦਿਨ ਦਾ ਬ੍ਰੇਕ ਲਿਆ ਹੈ। ਹਾਲ ਹੀ 'ਚ ਸੋਨਮ ਨੇ ਭੈਣ ਰਿਆ ਕਪੂਰ ਅਤੇ ਕਰੀਨਾ ਕਪੂਰ ਖਾਨ ਨਾਲ ਇਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਤੇ ਵੀਡੀਓ ਨਾਲ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੇ ਇਸ ਫੋਟੋਸ਼ੂਟ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਫੋਟੋਸ਼ੂਟ 'ਚ ਸੋਨਮ ਕਪੂਰ ਨੇ ਬਲੈਕ ਤੇ ਗੋਲਡਨ ਕਲਰ ਦੀ ਡਰੈੱਸ ਪਾਈ ਹੈ ਅਤੇ ਕਰੀਨਾ ਕਪੂਰ ਬਲੈਕ ਡਰੈੱਸ, ਜਿਸ 'ਚ ਦੋਵਾਂ ਕਾਫੀ ਗਲੈਮਰਸ ਨਜ਼ਰ ਆ ਰਹੀਆਂ ਹਨ। ਦੱਸਣਯੋਗ ਹੈ ਕਿ 'ਵੀਰੇ ਦੀ ਵੈਡਿੰਗ' ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫੀ ਵਧੀਆ ਹੁੰਗਾਰਾ ਮਿਲ ਰਿਹਾ ਹੈ। ਟਰੇਲਰ ਦੇ ਨਾਲ ਹੀ ਫਿਲਮ ਦਾ ਇਕ ਗੀਤ 'ਤਾਰੀਫਾਂ' ਬਾਦਸ਼ਾਹ ਦੀ ਆਵਾਜ਼ 'ਚ ਰਿਲੀਜ਼ ਹੋਇਆ ਹੈ। ਟਰੇਲਰ ਵਾਂਗ ਹੀ ਫਿਲਮ ਦਾ ਗੀਤ ਵੀ ਕਾਫੀ ਬੋਲਡ ਹੈ। ਦੱਸ ਦੇਈਏ ਕਿ ਫਿਲਮ 1 ਜੂਨ ਨੂੰ ਰਿਲੀਜ਼ ਹੋ ਰਹੀ ਹੈ।
A post shared by Kareena Kapoor Khan 👑 Veeres 💃 (@kareenafc) on May 4, 2018 at 3:04am PDT
A post shared by Kareena Kapoor Khan 👑 Veeres 💃 (@kareenafc) on May 4, 2018 at 3:29am PDT
A post shared by Kareena Kapoor Khan 👑 Veeres 💃 (@kareenafc) on May 4, 2018 at 11:55am PDT
A post shared by Kareena Kapoor Khan 👑 Veeres 💃 (@kareenafc) on May 4, 2018 at 8:14pm PDT