ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਇਨ੍ਹੀ ਦਿਨੀਂ ਆਪਣੇ 'ਬੇਬੀ ਬੰਪ' ਕਾਰਨ ਕਾਫੀ ਸੁਰਖੀਆਂ ਬਟੌਰ ਰਹੀ ਹੈ। ਕਰੀਨਾ ਮੁੰਬਈ 'ਮਾਮੀ ਸਮਾਰੋਹ' 'ਚ ਇਰਫਾਨ ਖਾਨ ਨਾਲ ਨਜ਼ਰ ਆਈ। ਉਨ੍ਹਾਂ ਨੂੰ ਮਾਮੀ ਸਮਾਰੋਹ 'ਚ ਕਾਲੇ ਰੰਗ ਦੀ ਡਰੈੱਸ 'ਚ ਦੇਖਿਆ ਗਿਆ, ਜਿਸ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ। ਉਨ੍ਹਾਂ ਦੀ ਇਸ ਡਰੈੱਸ 'ਚ ਉਨ੍ਹਾਂ ਦਾ ਬੇਬੀ ਬੰਪ ਸਾਫ-ਸਾਫ ਨਜ਼ਰ ਆ ਰਿਹਾ ਸੀ। ਇਸ ਸਮਾਰੋਹ ਦੌਰਾਨ ਉਹ ਆਪਣਾ ਬੇਬੀ ਬੰਪ ਸੰਭਾਲਦੀ ਨਜ਼ਰ ਆਈ।
ਜ਼ਿਕਰਯੋਗ ਹੈ ਕਿ ਕਰੀਨਾ ਕਪੂਰ ਮਾਮੀ ਸਮਾਰੋਹ 'ਚ ਆਮਿਰ ਖਾਨ ਦੀ ਪਤਨੀ ਕਿਰਨ ਰਾਓ ਨਾਲ ਨਜ਼ਰ ਆਈ। ਮਾਮੀ ਸਮਾਰੋਹ ਦੌਰਾਨ ਰੈੱਡ ਕਾਰਪੇਟ 'ਤੇ ਆਮਿਰ ਖਾਨ ਵੀ ਆਪਣੀ ਆਨ ਸਕਰੀਨ ਜਾਂ ਬੇਟੀਆ ਨਾਲ ਦੇਖਿਆ ਗਿਆ ਸੀ। ਕਰੀਨਾ ਕਪੂਰ ਦਸੰਬਰ 'ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ 'ਵੀਰੇ ਦੀ ਵੇਂਡਿੰਗ' ਦੀ ਸ਼ੂਟਿੰਗ ਦੇ ਕੁਝ ਹਿੱਸੇ ਸ਼ੂਟ ਕਰ ਲਏ ਗਏ ਹਨ ਤੇ ਬਾਕੀ ਦੇ ਹਿੱਸੇ ਦਸੰਬਰ ਤੋਂ ਬਾਅਦ ਹੀ ਸ਼ੂਟ ਕੀਤੇ ਜਾਣਗੇ।