ਮੁੰਬਈ(ਬਿਊਰੋ)— 25 ਮਾਰਚ, ਐਤਵਾਰ ਨੂੰ ਸਿੰਗਾਪੁਰ 'ਚ ਆਯੋਜਿਤ ਇਕ ਫੈਸ਼ਨ ਸ਼ੋਅ 'ਚ ਕਰੀਨਾ ਕਪੂਰ, ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਲਈ ਸ਼ੋਅ ਸਟਾਪਰ ਬਣੀ।
ਇਸ ਦੌਰਾਨ ਕਰੀਨਾ ਨੇ ਰੈਂਪ 'ਤੇ ਆਪਣੀਆਂ ਅਦਾਵਾਂ ਨਾਲ ਸਾਰਿਆ ਦੇ ਦਿਲ ਜਿੱਤ ਲਏ।
ਇਸ ਮੌਕੇ ਕਰੀਨਾ ਬੇਹੱਦ ਖੂਬਸੂਰਤ ਅਤੇ ਬੇਬਾਕ ਅੰਦਾਜ਼ 'ਚ ਦਿਖੀ।
ਜਾਣਕਾਰੀ ਮੁਤਾਬਕ ਕਰੀਨਾ ਨਾਲ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਸੋਨੂ ਕੇ ਟੀਟੂ ਕੀ ਸਵੀਟੀ' ਫੇਮ ਅਦਾਕਾਰ ਕਾਰਤਿਕ ਆਰੀਅਨ ਵੀ ਮੌਜੂਦ ਸਨ।
ਕਰੀਨਾ ਨੇ ਮਨੀਸ਼ ਮਲਹੋਤਰਾ ਅਤੇ ਕਾਰਤਿਕ ਆਰੀਅਨ ਨਾਲ ਵੀ ਰੈਂਪ ਵਾਕ ਕੀਤਾ।
ਇਸ ਇਵੈਂਟ 'ਤੇ ਕਰੀਨਾ, ਮਨੀਸ਼ ਅਤੇ ਕਾਰਤਿਕ ਨਾਲ ਹੀ ਅੰਮ੍ਰਿਤਾ ਅਰੋੜਾ ਅਤੇ ਸੋਫੀ ਚੌਧਰੀ ਵੀ ਮੌਜੂਦ ਸਨ।