ਮੁੰਬਈ— ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਮੰਗਲਵਾਰ ਰਾਤ ਆਪਣੇ ਘਰ 'ਤੇ ਇਕ ਸ਼ਾਨਦਾਰ ਪਾਰਟੀ ਰੱਖੀ, ਜਿਸ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਨਜ਼ਰ ਆਏ ਪਰ ਇਥੇ ਸਭ ਤੋਂ ਜ਼ਿਆਦਾ ਲੋਕਾਂ ਦੀ ਨਜ਼ਰ ਕਰੀਨਾ ਕਪੂਰ ਖਾਨ 'ਤੇ ਰਹੀ। ਕਰੀਨਾ ਕਪੂਰ ਇਸ ਪਾਰਟੀ 'ਚ ਰੈੱਡ ਗਾਊਨ 'ਚ ਪਹੁੰਚੀ ਸੀ। ਬੈਕਲੈੱਸ ਰੈੱਡ ਗਾਊਨ 'ਚ ਕਰੀਨਾ ਦਾ ਇਹ ਗਲੈਮਰੈੱਸ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਪਾਰਟੀ 'ਚ ਅੰਮ੍ਰਿਤਾ ਤੇ ਕਰੀਨਾ ਦੋਵੇਂ ਇਕੱਠੀਆਂ ਪਹੁੰਚੀਆਂ। ਜਦੋਂ ਕਰੀਨਾ ਕਪੂਰ ਪਾਰਟੀ ਤੋਂ ਨਿਕਲ ਰਹੀ ਸੀ ਤਾਂ ਮਨੀਸ਼ ਮਲਹੋਤਰਾ ਉਸ ਨੂੰ ਛੱਡਣ ਬਾਹਰ ਤਕ ਆਏ। ਕਰੀਨਾ ਕਪੂਰ ਦੇ ਇਸ ਰੈੱਡ ਹੌਟ ਅੰਦਾਜ਼ ਦੀ ਕਾਫੀ ਚਰਚਾ ਹੋ ਰਹੀ ਹੈ।