ਮੁੰਬਈ (ਬਿਊਰੋ)— ਸੋਨਮ ਕਪੂਰ ਦੇ ਵਿਆਹ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ 13 ਮਈ ਨੂੰ ਦਿੱਲੀ 'ਚ ਆਯੋਜਿਤ ਯੂਨੀਸੇਫ ਦਾ ਇਕ ਇਵੈਂਟ ਅਟੈਂਡ ਕੀਤਾ।
ਇਸ ਦੌਰਾਨ ਕਰੀਨਾ ਬੇਹੱਦ ਖੂਬਸੂਰਤ ਅੰਦਾਜ਼ 'ਚ ਦਿਖੀ।
ਇਕ ਸੈਲੀਬ੍ਰਿਟੀ ਹੋਣ ਵਜੋਂ ਕਰੀਨਾ ਯੂਨੀਸੇਫ ਦੇ ਸਮਾਜਿਕ ਕਾਰਜਾਂ ਨੂੰ ਸੁਪੋਰਟ ਕਰਦੀ ਹੈ।
ਇੱਥੇ ਕ੍ਰੀਮ ਕਲਰ ਦੇ ਟ੍ਰਡੀਸ਼ਨਲ ਆਊਟਫਿੱਟ 'ਚ ਕਰੀਨਾ ਬੇਹੱਦ ਸੁੰਦਰ ਲੱਗ ਰਹੀ ਸੀ।
ਮਦਰਜ਼ ਡੇਅ ਦੇ ਮੌਕੇ ਕਰੀਨਾ ਨੇ ਦੱਸਿਆ ਕੀਤਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਹਰ ਬੱਚਾ ਸੁਰੱਖਿਅਤ ਰਹੇ।
ਬੱਚੇ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਹਨ।
ਜ਼ਿਕਰਯੋਗ ਹੈ ਕਿ ਫਿਲਮਾਂ ਦੀ ਤਾਂ ਕਰੀਨਾ ਜਲਦ ਹੀ ਫਿਲਮ 'ਵੀਰੇ ਦੀ ਵੈਡਿੰਗ' ਨਾਲ ਬਾਲੀਵੁੱਡ 'ਚ ਕਮਬੈਕ ਕਰਨ ਵਾਲੀ ਹੈ।