ਮੁੰਬਈ(ਬਿਊਰੋ)- ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਕਰੀਨਾ ਕਪੂਰ ਖਾਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅੱਜ ਉਨ੍ਹਾਂ ਦੀ ਇਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਦੇਖੀ ਜਾ ਰਹੀ ਹੈ। ਇਸ ਵੀਡੀਓ ਵਿਚ ਉਹ ਇਕ ਬੰਗਲੁਰੂ ਏਅਰਪੋਰਟ ਦੇ ਖੇਤਰ ਵਿਚ ਕੁਰਸੀ ‘ਤੇ ਬੈਠੀ ਹੈ ਅਤੇ ਦੋ ਮੇਕਅੱਪ ਆਰਟਿਸਟ ਉਨ੍ਹਾਂ ਦਾ ਮੇਕਅਪ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਇਹ ਥ੍ਰੋਬੈਕ ਵੀਡੀਓ ਕਰੀਨਾ ਕਪੂਰ ਦੇ ਭਰਾ ਅਰਮਾਨ ਜੈਨ ਦੇ ਰੋਕਾ ਸਮਾਰੋਹ ਦੌਰਾਨ ਦਾ ਹੈ। ਸਮੇਂ ਦੀ ਘਾਟ ਕਰਨਾ ਕਰੀਨਾ ਕਪੂਰ ਨੂੰ ਏਅਰਪੋਰਟ ’ਤੇ ਹੀ ਤਿਆਰ ਹੋਣਾ ਪਿਆ ਸੀ। ਇਸ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਕਰੀਨਾ ਕਪੂਰ ਆਖਰੀ ਵਾਰ ਫਿਲਮ 'ਇੰਗਲਿਸ਼ ਮੀਡੀਅਮ' 'ਚ ਨਜ਼ਰ ਆਈ ਸੀ। ਇਸ ਵਿਚ ਉਨ੍ਹਾਂ ਨਾਲ ਮਰਹੂਮ ਇਰਫਾਨ ਖਾਨ ਅਹਿਮ ਭੂਮਿਕਾ ਵਿਚ ਸੀ।