FacebookTwitterg+Mail

ਮਿਸ ਵਰਲਡ ਮਾਨੁਸ਼ੀ ਨੇ ਕਰੀਨਾ ਕਪੂਰ ਨੂੰ ਦੱਸਿਆ ਆਪਣਾ ਵੈਡਿੰਗ ਪਲਾਨ, ਵੀਡੀਓ ਵਾਇਰਲ

kareena kapoor with manushi chhillar
14 April, 2018 02:39:57 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅਤੇ ਮਿਸ ਵਰਲਡ ਮਾਨੁਸ਼ੀ ਛਿੱਲਰ ਨੂੰ ਹਾਲ ਹੀ 'ਚ ਇਕ ਫ੍ਰੇਮ 'ਚ ਉਤਾਰਿਆ ਗਿਆ ਹੈ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਇਹ ਵੀਡੀਓ ਜਿਊਲਰੀ ਬ੍ਰਾਂਡ ਨਾਲ ਜੁੜਿਆ ਹੋਇਆ ਹੈ। ਇਸ ਵੀਡੀਓ ਦੀ ਸ਼ੁਰੂਆਤ ਹੁੰਦੀ ਹੈ ਵਿਆਹ ਦੇ ਪਲਾਨ ਨਾਲ। ਕਰੀਨਾ ਕਪੂਰ ਐਡ 'ਚ ਮਾਨੁਸ਼ੀ ਤੋਂ ਪੁੱਛਦੀ ਹੈ ਕਿ ਤੁਹਾਡਾ ਵਿਆਹ ਕਿਵੇਂ ਹੋਵੇਗਾ ਫਿਰ ਮਾਨੁਸ਼ੀ ਦੇ ਸੁਪਨਿਆਂ ਦੀ ਮੰਨੀਏ ਤਾਂ ਉਹ ਪੂਰਾ ਪਿਟਾਰਾ ਖੋਲ੍ਹ ਦਿੰਦੀ ਹੈ। ਵੀਡੀਓ 'ਚ ਮਾਨੁਸ਼ੀ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹ ਜਲਦ ਬਾਲੀਵੁੱਡ 'ਚ ਐਟਰੀ ਕਰਕੇ ਸਾਰਿਆਂ ਦੀ ਛੁੱਟੀ ਕਰਨ ਵਾਲੀ ਹੈ।

ਐਡ ਸ਼ੂਟ 'ਚ ਵੀ ਉਹ ਕਰੀਨਾ ਨੂੰ ਪੂਰੀ ਟੱਕਰ ਦੇ ਰਹੀ ਹੈ। ਇਹ ਦੋਹਾਂ ਦੀ ਇਕੱਠਿਆਂ ਪਹਿਲਾ ਐਡ ਹੈ। ਫਿਲਹਾਲ ਪ੍ਰਸ਼ੰਸਕ ਹੁਣ ਮਿਸ ਵਰਲਡ ਮਾਨੁਸ਼ੀ ਛਿੱਲਰ ਦੇ ਜਲਦ ਹੀ ਫਿਲਮੀ ਦੁਨੀਆ 'ਚ ਐਂਟਰੀ ਹੋਣ ਦੇ ਅੰਦਾਜ਼ੇ ਲਗਾ ਰਹੇ ਹਨ। ਪਿਛਲੇ ਦਿਨੀਂ ਮਾਨੁਸ਼ੀ ਛਿੱਲਰ ਦਾ ਇਕ ਇਵੈਂਟ ਦੌਰਾਨ ਰਣਵੀਰ ਸਿੰਘ ਨਾਲ ਵੀਡੀਓ ਵਾਇਰਲ ਹੋਇਆ ਸੀ। ਉੱਥੇ ਕਰੀਨਾ ਦੀ ਗੱਲ ਕਰੀਏ ਤਾਂ ਉਹ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦੀ ਉਡੀਕ ਕਰ ਰਹੀ ਹੈ।


Tags: Kareena Kapoor Manushi Chhillar Wedding Plan VideoRanveer SinghVeere Di Wedding

Edited By

Chanda Verma

Chanda Verma is News Editor at Jagbani.